Sunday, July 26, 2026

ਛੀਨਾ ਨੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ `ਤੇ ਵੱਖ-ਵੱਖ ਮੰਦਿਰਾਂ ’ਚ ਮੱਥਾ ਟੇਕਿਆ

ਅੰਮ੍ਰਿਤਸਰ, 20 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੀ ਜਨ ਸੰਪਰਕ PUNJ2002201906ਮੁਹਿੰਮ ਦੌਰਾਨ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ `ਤੇ ਵੱਖ-ਵੱਖ ਮੰਦਿਰਾਂ ’ਚ ਮੱਥਾ ਟੇਕਿਆ ਅਤੇ ਗੁਰੂ ਜੀ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਸਮੂਹ ਸ਼ਰਧਾਲੂਆਂ ਨੂੰ ਪ੍ਰੇਰਿਤ ਕੀਤਾ।ਉਨ੍ਹਾਂ ਨੇ ਹਿੰਦੁਸਤਾਨ ਬਸਤੀ `ਚ ਗੁਰੂ ਰਵਿਦਾਸ ਮੰਦਿਰ ਗਏ, ਜਿਥੇ ਉਨ੍ਹਾਂ ਨੂੰ ਪ੍ਰਧਾਨ ਯੁਧਵੀਰ, ਜਨਰਲ ਸੈਕਟਰੀ ਵੇਦ ਪ੍ਰਕਾਸ਼, ਮੇਘਵ, ਵਿੱਕੀ, ਪ੍ਰਵੀਨ, ਦੇਸ ਰਾਜ ਅਤੇ ਰਾਹੁਲ ਵਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।ਸਥਾਨਕ ਨੇਤਾ ਅਵਿਨਾਸ਼ ਸ਼ੈਲਾ ਉਨ੍ਹਾਂ ਨਾਲ ਸਨ।ਇਸੇ ਤਰ੍ਹਾਂ ਉਨ੍ਹਾਂ ਨੇ ਕੇਂਦਰੀ ਰਵਿਦਾਸ ਮੰਦਿਰ ਹਾਲ ਗੇਟ ਵਿਖੇ ਵੀ ਮੱਥਾ ਟੇਕਿਆ ਜਿਥੇ ਉਨ੍ਹਾਂ ਨੂੰ ਬੰਟੀ ਪੰਡਿਤ ਵਲੋਂ ਸਨਮਾਨਿਤ ਕੀਤਾ ਗਿਆ।ਇਸ ਸਮੇਂ ਉਨ੍ਹਾਂ ਨਾਲ ਮਨਰਾਜ ਛੀਨਾ, ਰਜਿੰਦਰ ਕੁਮਾਰ, ਅਜੈਬੀਰਪਾਲ ਸਿੰਘ ਢਿੱਲੋਂ, ਯੂਥ ਵਿੰਗ ਦੇ ਆਗੂ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply