Sunday, June 14, 2026

ਤਖਤ ਸਚਖੰਡ ਹਜੂਰ ਸਾਹਿਬ ਵਿਖੇ ਕੀਤੀ ਪੁਲਵਾਮਾ ਦੇ ਸ਼ਹੀਦਾਂ ਨਮਿਤ ਅਰਦਾਸ

ਹਜੂਰ ਸਾਹਿਬ (ਨਾਂਦੇੜ) 21 ਫਰਵਰੀ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਜੰਮੂ ਕਸ਼ਮੀਰ ਦੇ ਪੁਲਵਾਮਾ `ਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ PUNJ2102201901ਸੁਰੱਖਿਆ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਰਦਾਸ ਕਰ ਕੇ ਕੀਤੀ ਗਈ।ਗੁਰਦੁਆਰਾ ਸਚਖੰਡ ਬੋਰਡ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ `ਚ ਹਾਜਰ ਸਨ।ਸਚਖੰਡ ਹਜੁਰ ਸਾਹਿਬ ਵਿਖੇ ਅਰਦਾਸ ਤੋਂ ਬਾਅਦ
ਸ਼ਹੀਦ ਜਵਾਨਾਂ ਨੂੰ ਗੁਰਦੁਆਰਾ ਸਾਹਿਬ ਦੇ ਗੇਟ ਸਾਹਮਣੇ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਅਤੇ ਸ਼ਹੀਦਾਂ  ਦੀਆਂ ਤਸਵੀਰਾਂ ਅੱਗੇ ਸ਼ਰਧਾਂ ਦੇ ਫੁੱਲ ਅਰਪਿਤ ਕੀਤੇ ਗਏ।ਇਸ ਸਮੇਂ ਮੋਮਬੱਤੀਆ ਵੀ ਬਾਲੀਆਂ ਗਈਆਂ।   
    ਇਸ ਸਮੇਂ ਮੁੱਖ ਪ੍ਰਸ਼ਾਸ਼ਨਿਕ ਅਧਿਕਾਰੀ ਡੀ.ਪੀ ਸਿੰਘ ਨੇ ਇਸ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ।ਇਸ ਪ੍ਰੋਗਰਾਮ ਵਿੱਚ ਅਮਰੀਕ ਸਿੰਘ ਵਾਸਰੀਕਰ, ਸੁਰਿੰਦਰ ਸਿੰਘ, ਸ਼ੇਰ ਸਿੰਘ ਫੌਜੀ, ਸੁਰਜੀਤ ਸਿੰਘ ਗਿੱਲ, ਭਾਗਇੰਦਰ ਸਿੰਘ ਘੜੀਸਾਜ਼, ਰਜਿੰਦਰ ਸਿੰਘ ਪੁਜਾਰੀ, ਗੁਰਮੀਤ ਸਿੰਘ ਮਹਾਜਨ, ਰਣਜੀਤ ਸਿੰਘ ਕਾਮਠੇਕਰ, ਰਵਿੰਦਰ ਸਿੰਘ ਬੁੰਗਈ, ਗੁਲਾਬ ਸਿੰਘ ਕੰਧਾਰ ਵਾਲੇ, ਨੌਨਿਹਾਲ ਸਿੰਘ ਜਗੀਰਦਾਰ, ਗੁਰਿੰਦਰ ਸਿੰਘ ਵਧਵਾ, ਰਣਜੀਤ ਸਿੰਘ ਚਿਰਾਗੀਆ, ਥਾਨ ਸਿੰਘ ਬੁੰਗਾਈ, ਹਰਜੀਤ ਸਿੰਘ ਕੜੇਵਾਲੇ, ਨਰਾਇਣ ਸਿੰਘ ਨੰਬਰਦਾਰ, ਰਵਿੰਦਰ ਸਿੰਘ ਕਪੂਰ, ਗੁਰਬਚਨ ਸਿੰਘ ਪ੍ਰਚਾਰਕ ਅਤੇ ਚਾਂਦ ਸਿੰਘ ਆਦਿ ਹਾਜਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply