ਜੰਡਿਆਲਾ ਗੁਰੂ, 21 ਫਰਵਰੀ (ਪੰਜਾਬ ਪੋਸਟ ਬਿਊਰੋ- ਹਰਿੰਦਰ ਪਾਲ ਸਿੰਘ) – ਨਸ਼ੇ ਦੇ ਕਾਰਨ ਸੁਰਖੀਆਂ `ਚ ਰਹਿਣ ਵਾਲੇ ਮੁਹੱਲਾ ਸ਼ੇਖੂਪੁਰਾ ਦੇ ਨਜ਼ਦੀਕ
ਸਥਿਤ ਪਟਵਾਰਖਾਨੇ ਦੇ ਸਾਹਮਣੇ ਵਾਲ਼ੀ ਗਲੀ ਦੇ ਇਕ ਖਾਲੀ ਪਲਾਟ ਵਿਚੋਂ ਦੇਰ ਸ਼ਾਮ ਇਕ ਨੌਜਵਾਨ ਦੀ ਅੱਧਜਲੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।ਮ੍ਰਿਤਕ ਦੀ ਪਛਾਣ ਮੁਹੱਲਾ ਬਾਗ਼ ਵਾਲਾ ਖੂਹ ਦੇ ਜਸਪਾਲ ਸਿੰਘ (35) ਵਜੋਂ ਹੋਈ ਹੈ।ਉਸ ਦੀ ਲਾਸ਼ ਕੋਲ ਦੋ ਟੀਕੇ ਅਤੇ ਇਕ ਲਾਈਟਰ ਪਿਆ ਹੋਇਆ ਸੀ।ਮ੍ਰਿਤਕ ਦਾ ਇਕ ਪੈਰ ਸ਼ਾਇਦ ਜਾਨਵਰਾਂ ਨੇ ਖਾਧਾ ਹੋਇਆ ਸੀ।ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਇਸ ਮੌਕੇ ਪੁਲਿਸ ਪਾਰਟੀ ਸਮੇਤ ਪਹੁੰਚੇ ਡੀ.ਐਸ.ਪੀ ਜੰਡਿਆਲਾ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਸੀ।ਜਿਸ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media