Tuesday, July 28, 2026

34ਵਾਂ ਅੰਤਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਆਯੋਜਿਤ

PUNJ2102201933ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਟੀਜ਼ ਦੁਆਰਾ 34ਵਾਂ ਅੰਤਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਚੰਡੀਗੜ੍ਹ ਯੂਨੀਵਰਿਸਟੀ ਚੰਡੀਗੜ੍ਹ ਵਿਖੇ ਆਯੋਜਿਤ ਕਰਵਾਇਆ ਗਿਆ।ਇਸ ਫੈਸਟੀਵਲ ਵਿਚ ਮਾਨਯੋਗ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਡਾ. ਜਗਜੀਤ ਕੌਰ ਡਾਇਰੈਕਟਰ ਯੁਵਕ ਭਲਾਈ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਸੰਗੀਤ, ਥੀਏਟਰ ਤੇ ਫਾਇਨ ਆਰਟਸ ਦੀਆਂ ਵੱਖ-ਵੱਖ 9 ਆਈਟਮਾਂ ਵਿਚ ਹਿੱਸਾ ਲੈਣ ਲਈ ਟੀਮਾਂ ਭੇਜੀਆਂ ਗਈਆਂ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 9 ਵੱਖ-ਵੱਖ ਆਈਟਮਾਂ ਵਿਚ ਪੁਜੀਸ਼ਨਾਂ ਹਾਂਸਲ ਕਰਦੇ ਹੋਏ 112 ਯੂਨੀਵਰਸਿਟੀਆਂ ਵਿਚੋਂ ਓਵਰ ਆਲ ਸੈਕਿੰਡ ਰਨਰਜ਼-ਅੱਪ ਟਰਾਫ਼ੀ ਹਾਸਲ ਕੀਤੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਲਾਸੀਕਲ ਪਰਕਸ਼ਨ, ਵੈਸਟਰਨ ਵੋਕਲ ਸੋਲੋ, ਵੈਸਟਰਨ ਸਮੂਹ ਗਾਇਨ ਅਤੇ ਲਾਈਟ ਵੋਕਲ ਵਿਚ ਪਹਿਲਾ ਸਥਾਨ, ਆਨ ਦੀ ਸਪਾਟ ਪੇਟਿੰਗ, ਕਾਰਟੂਨਿੰਗ, ਮਮਿੱਕਰੀ ਅਤੇ ਸਮੂਹ ਗਾਇਨ ਇੰਡੀਅਨ ਵਿਚ ਦੂਸਰਾ ਸਥਾਨ ਅਤੇ ਕਲੇਅ ਮਾਡਲਿੰਗ ਵਿਚ ਤੀਸਰਾ ਸਥਾਨ ਹਾਸਲ ਕੀਤਾ।
 

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply