ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਦੇ ਮੁਹੱਲਾ ਨਥੋਆਣਾ ਦਰਵਾਜਾ ਵਿਖੇ ਸਥਿਤ ਗੁਰਦੁਆਰਾ ਬਾਬਾ
ਹੁੰਦਾਲ ਜੀ, ਭਗਵਾਨ ਵਾਲਮੀਕਿ ਦਾ ਮੰਦਿਰ ਤੋਂ ਇਲਾਵਾ ਪੀਰ ਬਾਬਾ ਘੋੜੇ ਸ਼ਾਹ ਦਾ ਦਰਬਾਰ ਹੈ।ਜਿੱਥੇ ਸਵੇਰੇ ਸ਼ਾਮ ਸੰਗਤ ਨਤਮਸਤਕ ਹੋਣ ਲਈ ਜਾਂਦੇ ਹਨ।ਪਰ ਬਦਕਿਸਮਤੀ ਕਿ ਨਥੋਆਣਾ ਗੇਟ ਦੇ ਬਿਲਕੁੱਲ ਨੇੜੇ 4-5 ਮਹੀਨਿਆਂ ਤੋਂ ਗਲੀ ਦੀਆਂ ਇੰਟਰ ਲੌਕਿੰਗ ਟਾਇਲਾਂ ਉੱਖੜ ਕੇ ਨਾਲੀ ਵਿਚ ਡਿੱਗ ਪਈਆਂ ਸਨ ਤੇ ਦੁਸਰਾ ਸਵੇਰੇ ਸਕੂਲੀ ਬੱਚੇ ਜਦੋ ਘਰਾਂ ਤੋਂ ਸਕੂਲ ਜਾਂਦੇ ਹਨ ਤੇ ਵਾਪਿਸ ਆਉਦੇ ਹਨ ਟੁੱਟੀ ਹੋਈ ਜਗ੍ਹਾ ਤੇ ਡਿੱਗ ਕੇ ਸੱਟਾਂ ਲਗਵਾਉਦੇ ਰਹਿੰਦੇ ਹਨਾ।ਉਨ੍ਹਾਂ ਦੱਸਿਆ ਕਿ ਉਕਤ ਗਲੀ ਦੇ ਸਬੰਧ ‘ਚ ਕਈ ਵਾਰ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਹਿ ਚੱਕੇ ਹਨ ਅਤੇ ਲਿਖਤੀ ਤੌਰ ਦਰਖਾਸਤਾਂ ਦਿੱਤੀਆਂ ਹਨ, ਪਰ ਅਜੇ ਉਨ੍ਹਾਂ ਦੇ ਕੰਨ `ਤੇ ਜੂੰ ਤਕ ਨਹੀ ਸਰਕੀ।ਲੋਕਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੁੱਟੀ ਹੋਈ ਗਲੀ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਆਂ ਰਹੀਆ ਪ੍ਰੇਸਾਨੀਆਂ ਤੋਂ ਨਿਜਾਤ ਮਿਲ ਸਕੇ।ਇਸ ਸਬੰਧੀ ‘ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਫੋਨ `ਤੇ ਗੱਲ ਕਰਨੀ ਚਾਹੀ ਤਾਂ ਬਾਰ ਬਾਰ ਫੋਨ ਕਰਨ ’ਤੇ ਵੀ ਉਨਾਂ ਫੋਨ ਨਹੀਂ ਚੁੱਕਿਆ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media