Sunday, November 15, 2026

ਟੁੱਟੀ ਹੋਈ ਗਲੀ ਦੀ ਮੁਰੰਮਤ ਕਰਵਾਉਣ ਲਈ ਪ੍ਰਸ਼ਾਸਨ ਤੋਂ ਕੀਤੀ ਮੰਗ

ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਦੇ ਮੁਹੱਲਾ ਨਥੋਆਣਾ ਦਰਵਾਜਾ ਵਿਖੇ ਸਥਿਤ ਗੁਰਦੁਆਰਾ ਬਾਬਾ PPN2302201925ਹੁੰਦਾਲ ਜੀ, ਭਗਵਾਨ ਵਾਲਮੀਕਿ ਦਾ ਮੰਦਿਰ ਤੋਂ ਇਲਾਵਾ ਪੀਰ ਬਾਬਾ ਘੋੜੇ ਸ਼ਾਹ ਦਾ ਦਰਬਾਰ ਹੈ।ਜਿੱਥੇ ਸਵੇਰੇ ਸ਼ਾਮ ਸੰਗਤ ਨਤਮਸਤਕ ਹੋਣ ਲਈ ਜਾਂਦੇ ਹਨ।ਪਰ ਬਦਕਿਸਮਤੀ ਕਿ ਨਥੋਆਣਾ ਗੇਟ ਦੇ ਬਿਲਕੁੱਲ ਨੇੜੇ 4-5 ਮਹੀਨਿਆਂ ਤੋਂ ਗਲੀ ਦੀਆਂ ਇੰਟਰ ਲੌਕਿੰਗ ਟਾਇਲਾਂ ਉੱਖੜ ਕੇ ਨਾਲੀ ਵਿਚ ਡਿੱਗ ਪਈਆਂ ਸਨ ਤੇ ਦੁਸਰਾ ਸਵੇਰੇ ਸਕੂਲੀ ਬੱਚੇ ਜਦੋ ਘਰਾਂ ਤੋਂ ਸਕੂਲ ਜਾਂਦੇ ਹਨ ਤੇ ਵਾਪਿਸ ਆਉਦੇ ਹਨ ਟੁੱਟੀ ਹੋਈ ਜਗ੍ਹਾ ਤੇ ਡਿੱਗ ਕੇ ਸੱਟਾਂ ਲਗਵਾਉਦੇ ਰਹਿੰਦੇ ਹਨਾ।ਉਨ੍ਹਾਂ ਦੱਸਿਆ ਕਿ ਉਕਤ ਗਲੀ ਦੇ ਸਬੰਧ ‘ਚ ਕਈ ਵਾਰ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਹਿ ਚੱਕੇ ਹਨ ਅਤੇ ਲਿਖਤੀ ਤੌਰ ਦਰਖਾਸਤਾਂ ਦਿੱਤੀਆਂ ਹਨ, ਪਰ ਅਜੇ ਉਨ੍ਹਾਂ ਦੇ ਕੰਨ `ਤੇ ਜੂੰ ਤਕ ਨਹੀ ਸਰਕੀ।ਲੋਕਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੁੱਟੀ ਹੋਈ ਗਲੀ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਆਂ ਰਹੀਆ ਪ੍ਰੇਸਾਨੀਆਂ ਤੋਂ ਨਿਜਾਤ ਮਿਲ ਸਕੇ।ਇਸ ਸਬੰਧੀ ‘ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਫੋਨ `ਤੇ ਗੱਲ ਕਰਨੀ ਚਾਹੀ ਤਾਂ ਬਾਰ ਬਾਰ ਫੋਨ ਕਰਨ ’ਤੇ ਵੀ ਉਨਾਂ ਫੋਨ ਨਹੀਂ ਚੁੱਕਿਆ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply