ਪਠਾਨਕੋਟ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀ ਬਾੜੀ ਯੁਨੀਵਰਸਿਟੀ (ਲੁਪਿਆਣਾ) ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ) ਦੇ ਡਾ. ਸੁਨੀਲ
ਕਸ਼ਯਪ (ਪੌਦਾ ਰੋਗ ਵਿਗਿਆਨੀ) ਨੇ ਗੱਲਬਾਤ ਕਰਦੇ ਹੋਏ ਕਿਸਾਨਾਂ ਨੂੰ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋ ਰੁਕ-ਰੁਕ ਕੇ ਬਾਰਿਸ਼ ਹੋਣ ਕਰਕੇ ਮੌਸਮ ਵਿਚ ਨਮੀ ਲਗਭਗ 80% ਅਤੇ ਤਾਪਮਾਨ 15 ਡਿਗਰੀ ਚੱਲ ਰਿਹਾ ਹੈ।ਇਹ ਮੌਸਮ ਕਣਕ ਵਿੱਚ ਆਉਣ ਵਾਲੀ ਬਿਮਾਰੀ ਪੀਲੀ ਕੁੰਗੀ ਅਤੇ ਕਰਨਾਲ ਬੰਟ ਲਈ ਢੁੱਕਵਾਂ ਹੈ।ਪੀਲੀ ਕੁੰਗੀ ਦਾ ਹਮਲਾ ਖੇਤਾਂ ਵਿੱਚ 10-15 ਬੂਟਿਆਂ ਊਤੇ ਧੋੜੀਆਂ ਵਿੱਚ ਨਜਰ ਆਉਂਦਾ ਹੈ।ਇਸ ਬਿਮਾਰੀ ਦੀ ਰੋਕਥਾਮ ਲਈ ਕਿਸਾਨ ਵੀਰਾਂ ਨੂੰ ਖੇਤਾਂ ਦਾ ਨਿਰੰਤਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ।ਬਿਮਾਰੀ ਦੇ ਲੱਛਣ ਪੱਤਿਆਂ ਦੇ ਉਪਰ ਪੀਲੇ ਧੱਬੇ ਲੰਮੀਆ ਧਾਰੀਆਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ, ਜਿਨ੍ਹਾਂ `ਤੇ ਪੀਲਾ ਹਲਦੀ ਨੁਮਾ ਧੂੜਾ ਨਜ਼ਰ ਆਉਦਾ ਹੈ।ਕਰਨਾਲ ਬੰਟ ਬਿਮਾਰੀ ਨਾਲ ਸਿੱਟਿਆਂ ਵਿੱਚ ਕੁੱਝ ਦਾਣਿਆਂ ਦਾ ਥੋੜਾ ਹਿੱਸਾ ਜਾਂ ਪੂਰੇ ਦਾਣੇ ਕਾਲੇ ਪੈ ਜਾਂਦੇ ਹਨ।ਜੇਕਰ ਬਿਮਾਰੀ ਵਾਲੇ ਦਾਣਿਆਂ ਨੂੰ ਹੱਥਾਂ ਵਿੱਚ ਲੈ ਕੇ ਮਲਿਆ ਜਾਵੇ ਤਾਂ ਕਾਲੇ ਰੰਗ ਦੇ ਕਿਣਕੇ ਬਾਹਰ ਨਿਕਲਦੇ ਹਨ ਜਿਨ੍ਹਾਂ ਦੀ ਦੁਰਗੰਧ ਭੈੜੀ ਹੁੰਦੀ ਹੈ।ਕਿਸਾਨ ਵੀਰਾਂ ਨੂੰ ਪੀਲੀ ਕੁੰਗੀ ਨਜ਼ਰ ਆਉਣ `ਤੇ 120 ਗ੍ਰਾਮ ਨਟੀਵੋ ਜਾਂ 200 ਮਿ.ਲਿ. ਟਿਲਟ ਜਾਂ ਸ਼ਾਈਨ ਜਾਂ ਬੰਪਰ ਜਾਂ ਕੰਮਪਾਸ ਜਾਂ ਮਾਰਕਜ਼ੋਲ ਜਾਂ ਸਟਿਲਟ ਊਲੀਨਾਸ਼ਕ ਨੂੰ 200 ਲਿਟਰ ਪਾਣੀ ਅਤੇ ਕਰਨਾਲ ਬੰਟ ਲਈ ਬੀਜ ਵਾਲੀ ਫ਼ਸਲ `ਤੇ ਟਿਲਟ (ਪ੍ਰੋਪੀਕੋਨਾਜ਼ੋਲ) ਜਾਂ ਫੋਲੀਕੁਰ 25 ਈ.ਸੀ (ਟੈਬੂਕੋਨਾਜ਼ੋਲ) 200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਿੱਚ ਘੋਲ ਕੇ ਸਿੱਟੇ ਨਿਕਲਣ ਵੇਲੇ ਇੱਕ ਛਿੜਕਾਅ ਕਰਨਾ ਚਾਹੀਦਾ।ਵਧੇਰੇ ਜਾਣਕਾਰੀ ਲਈ 7888512268 `ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media