Tuesday, April 28, 2026

227 ਕਰੋੜ ਦੀ ਲਾਗਤ ਨਾਲ ਪਠਾਨਕੋਟ ਦੇ ਡਲਹੋਜ਼ੀ ਰੋਡ ਸਟੇਸ਼ਨ ਤੱਕ ਬਣੇਗਾ ਐਲੀਵੇਟਿਡ ਰੇਲ ਟਰੈਕ

ਵਿਧਾਇਕ ਅਮਿੱਤ ਵਿਜ ਨੇ ਕੈਪਟਨ ਤੇ ਸੁਨੀਲ ਜਾਖੜ ਦਾ ਕੀਤਾ ਧੰਨਵਾਦ
ਪਠਾਨਕੋਟ, 23 ਫਰਵਰੀ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਡਲਹੋਜੀ ਰੋਡ ਰੇਲਵੇ ਸਟੇਸ਼ਨ ਨੂੰ ਮੁੜ ਚਾਲੂ ਕਰਨ ਅਤੇ ਸ਼ਹਿਰ ਦੇ ਵਿਚੋਂ ਦੀ ਲੰਘਦੀ ਰੇਲ Jakhar Amit Vijਲਾਈਨ ਨੂੰ ਐਲੀਵੇਟਿਡ ਰੇਲ ਟੈ੍ਰਕ ਵਿਚ ਤਬਦੀਲ ਕਰਨ ਦੇ 226.77 ਕਰੋੜ ਦੇ ਪ੍ਰੋਜੈਕਟ ਲਈ ਰੇਲਵੇ ਨੇ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ।ਇਸ ਲਈ ਪਠਾਨਕੋਟ ਦੇ ਵਿਧਾਇਕ ਅਮਿੱਤ ਵਿਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਹੈ ਜਿੰਨ੍ਹਾਂ ਦੇ ਯਤਨਾਂ ਨਾਲ ਪਠਾਨਕੋਟ ਦੀ ਬਹੁਤ ਵੱਡੀ ਮੰਗ ਪੂਰੀ ਹੋਣ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਲਈ ਸਰਵੇ ਕਰਨ ਲਈ 1 ਫਰਵਰੀ 2019 ਪੰਜਾਬ ਸਰਕਾਰ ਨੇ ਕੰਸਲਟੈਂਸੀ ਇੰਜਨੀਅਰਜ਼ ਐਸੋੋੋਸੀਏਟ, ਪੰਚਕੂਲਾ ਨੂੰ  ਕੰਮ ਅਲਾਟ ਕਰਕੇ ਇਸ ਕੰਮ ਲਈ 34 ਲੱਖ ਰੁਪਏ ਵੀ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ ਅਤੇ ਸੂਬਾ ਸਰਕਾਰ ਵੱਲੋਂ ਇਸ ਪ੍ਰੋਜੈਕਟ ਦੇ ਨਿਰਮਾਣ ਵਿਚ ਬਣਦੇ ਸੂਬਾ ਸਰਕਾਰ ਦੇ ਹਿੱਸੇ ਦੀ ਅਦਾਇਗੀ ਲਈ ਵੀ ਮੁੱਖ ਮੰਤਰੀ ਨੇ ਸਿਧਾਂਤਕ ਸਹਿਮਤੀ ਪਹਿਲਾਂ ਹੀ ਦੇ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਅਮਿਤ ਵਿਜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਪ੍ਰੋਜੈਕਟ ਲਈ ਹੋਣ ਵਾਲੇ ਸਰਵੇ ਲਈ ਪੰਜਾਬ ਸਰਕਾਰ ਵੱਲੋਂ 34 ਲੱਖ ਰੁਪਏ ਜਾਰੀ ਕਰ ਦਿੱਤੇ ਹਨ ਜਦ ਕਿ ਸੁਨੀਲ ਜਾਖੜ ਨੇ ਲਗਾਤਾਰ ਰੇਲ ਮੰਤਰਾਲੇ ਨਾਲ ਰਾਬਤਾ ਰੱਖਿਆ ਤਾਂ ਜੋ ਇਹ ਪ੍ਰੋਜੈਕਟ ਸ਼ੁਰੂ ਹੋ ਸਕੇ।ਉਨ੍ਹਾਂ ਨੇ ਕਿਹਾ ਕਿ ਸੁਨੀਲ ਜਾਖੜ ਦੇ ਯਤਨਾਂ ਬਿਨ੍ਹਾਂ ਇਸ ਪ੍ਰੋਜੈਕਟ ਦੀ ਆਰੰਭਤਾ ਸੰਭਵ ਨਹੀਂ ਸੀ।
    ਵਿਧਾਇਕ ਪਠਾਨਕੋਟ ਅਮਿਤ ਵਿਜ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਸ਼ਹਿਰ ਦੇ ਵਿਚਕਾਰੋਂ ਲੰਘਦੀ ਰੇਲ ਲਾਇਨ ਨੂੰ ਉੱਚਾ ਚੁੱਕ ਕੇ ਬਣਾਇਆ ਜਾਵੇਗਾ ਅਤੇ ਇਸ ਨਾਲ ਸ਼ਹਿਰ ਦਾ ਟ੍ਰੈਫਿਕ ਬਿਲਕੁੱਲ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਰੂਟ ਤੇ ਪੈਂਦੇ 9 ਫਾਟਕਾਂ ਤੇ ਸੜਕ ਟ੍ਰੈਫਿਕ ਰੇਲ ਲਾਇਨ ਤੇ ਨੀਚੇ ਦੀ ਲੰਘੇਗਾ ਅਤੇ ਰੇਲ ਟਰੈਕ ਮੈਟਰੋ ਰੇਲ ਵਾਂਗ ਉਚਾ ਹੀ ਜਾਵੇਗਾ ਤੇ ਇਸ ਨਾਲ ਸਹਿਰ ਦੀ ਸੰਘਣੀ ਅਬਾਦੀ ਵਿਚੋਂ ਲਘੰਦੀ ਰੇਲ ਲਾਈਨ `ਤੇ ਕੋਈ ਹੋਰ ਹਾਦਸਾ ਹੋਣ ਦਾ ਡਰ ਵੀ ਸਦਾ ਲਈ ਖਤਮ ਹੋ ਜਾਵੇਗਾ।ਇਸ ਤਰਾਂ ਜ਼ਿਲ੍ਹੇ ਵਿਚ ਜਿੱਥੇ ਵੱਡਾ ਨਿਵੇਸ਼ ਹੋਣ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉਥੇ ਜ਼ਿਲ੍ਹੇ ਵਿਚ ਸੈਰ ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ।
    ਵਿੱਜ ਨੇ ਦੱਸਿਆ ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਨੇ ਇਸ ਦਾ 226.77 ਕਰੋੜ ਦਾ ਪ੍ਰੋਜੈਕਟ ਬਣਾਇਆ ਹੈ। ਉਨ੍ਹਾਂ ਸੰਸਦ ਮੈਂਬਰੀ ਸੁਨੀਲ ਜਾਖੜ ਵਲੋਂ ਜ਼ਿਲ੍ਹੇ ਦੇ ਮਹੱਤਵਪੂਰਨ ਅਤੇ ਵੱਡੇ ਪ੍ਰੋਜੈਕਟਾਂ ਲਈ ਕੀਤੀਆਂ ਜਾ ਰਹੀਆਂ ਕੋਸਿਸ਼ਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply