Sunday, May 31, 2026

ਧੰਨ-ਧੰਨ ਬਾਬਾ ਖੇਤਰਪਾਲ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ

PPN07091403

ਤਰਨ ਤਾਰਨ, 7 ਸਤੰਬਰ (ਰਾਣਾ ) – ਜਿਲਾ ਤਰਨ ਤਾਰਨ ਦੇ ਅਧੀਨ ਆਉੇਦੇ ਅੱਡਾ ਭਿੱਖੀਵਿੰਡ ਵਿਖੇ ਧੰਨ-ਧੰਨ ਬਾਬਾ ਖੇਤਰਪਾਲ ਜੀ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੇਲੇ ਵਿੱਚ ਪਹੁਚੇ ਮਸ਼ਹੂਰ ਪੰਜਾਬੀ ਲੋਕ ਗਾਇਕ ਹਰਭਜਨ ਮਾਨ ਵੱਲੋ ਗੀਤਾਂ ਦੀ ਲੜੀ ਲਾਉਦਿਆਂ ਇੰਨੀ ਗਰਮੀ ਵਿੱਚ ਦਰਸ਼ਕਾਂ ਨੂੰ ਬੰਨ ਕਿ ਬਿਠਾ ਦਿੱਤਾ । ਦਰਸ਼ਕਾਂ ਵਲੋਂ ਖੂਬ ਮਨੋਰੰਜਨ ਕਰਦਿਆਂ ਹਰੇਕ ਗੀਤ ‘ਤੇ ਤਾੜੀਆਂ ਵੱਜਦੀਆਂ ਨਜਰ ਆਈਆਂ ।ਸਾਰਾ ਅਤੁੱਟ ਲੰਗਰ ਚੱਲਦੇ ਰਹੇ ਸ਼ਾਮ ਦੇ ਸਮੇਂ ਲੜਕੀਆਂ ਦੇ ਕਬੱਡੀ ਦੇ ਫਸਵੇ ਮੈਚ ਹੋਏ।ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀ ਆਦਿ ਹਾਜਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply