Sunday, May 31, 2026

ਬਾਰਿਸ਼ ਕਾਰਣ ਟੁੱਟੀਆਂ ਸੜਕਾਂ ਲੋਕਾਂ ਦਾ ਆਉਣਾ-ਜਾਣਾ ਹੋਇਆ ਔਖਾ

PPN07091402

ਜਲੰਧਰ, 7 ਸਤੰਬਰ (ਪਵਨਦੀਪ ਸਿੰਘ) – ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਅਬਰਨ ਸਟੇਟੇ ਫੇਸ-1 ਤੋਂ ਪਿੰਡ ਸੁਭਾਨਾ ਨੂੰ ਜਾਂਦੀ ਸੜਕ ਖਸਤਾਹਾਲਤ ਇਨ੍ਹੀਂ ਦਿਨੀ ਵਾਹਨਾਂ ਦਾ ਲੰਘਣਾ ਤਾਂ ਇੱਕ ਪਾਸੇ ਪੈਦਲ ਜਾਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ  ਅਤੇ ਲੋਕ ਤੇ ਸਕੂਲੀ  ਬੱਚੇ ਬਹੁਤ ਮੁਸ਼ਕਿਲ ਨਾਲ ਇਸ ਸੜਕ ਤੋਂ ਲੰਘਦੇ ਨੇ ਜ਼ਿਆਦਾਤਰ ਸਕੂਲ ਜਾਣ ਵਾਲੇ ਬੱਚੇ ਅਕਸਰ ਇਸ ਸੜਕ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।ਰਾਤ ਸਮੇਂ ਕਈ ਲੋਕ ਕੰਮ ਤੋਂ ਘਰ ਪਰਤਣ ‘ਤੇ ਸੜਕ ‘ਤੇ ਡਿੱਗ ਜਾਂਦੇ ਹਨ।ਇਹ ਮਾਮਲਾ ਇਲਾਕੇ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਉਹ ਕਹਿ ਰਹੇ ਹਨ ਕਿ ਕੀ ਸਰਕਾਰ ਕਦੇ ਇਸ ਵੱਲ ਧਿਆਨ ਵੀ ਦੇਵੇਗੀ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply