ਚੰਡੀਗੜ੍ਹ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ’ਤੇ
ਭਾਰਤੀ ਹਵਾਈ ਸੈਨਾ ਵਲੋਂ ਕੀਤੇ ਗਏ ਹਮਲੇ ਦੀ ਸ਼ਲ਼ਾਘਾ ਕੀਤੀ ਹੈ।ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਵਲੋਂ ਚੁੱਕੇ ਗਏ ਇਸ ਬਹਾਦਰੀ ਭਰੇ ਕਦਮ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ 14 ਫਰਵਰੀ ਨੂੰ 40 ਸੀ.ਆਰ.ਪੀ.ਐਫ ਜਵਾਨਾਂ ’ਤੇ ਹੋਏ ਅੱਤਵਾਦੀ ਹਮਲੇ ਦਾ ਬਦਲਾ ਦੱਸਿਆ ਹੈ।ਜੈਸ਼ ਏ ਮੁਹੰਮਦ ਦੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੇ 12 ਦਿਨਾਂ ਬਾਅਦ ਇੰਡੀਅਨ ਏਅਰ ਫੋਰਸ ਵਲੋਂ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਕੈਂਪਾਂ ’ਤੇ ਹਮਲਾ ਕਰਕੇ ਲਗਭਗ 300 ਅੱਤਵਾਦੀਆਂ ਨੂੰ ਮਾਰਨਾ, ਉਸ ਹਮਲੇ ਦਾ ਸਹੀ ਜਵਾਬ ਹੈ।ਇਸ ਸਰਜੀਕਲ ਸਟ੍ਰਾਈਕ ਦੀ ਕਾਰਵਾਈ ਤੋਂ ਪੂਰਾ ਦੇਸ਼ ਖੁਸ਼ ਹੈ।ਉਹ ਵੀ ਫੌਜੀ ਜਵਾਨਾਂ ਦੇ ਇਸ ਦਲੇਰੀ ਅਤੇ ਜਜ਼ਬੇ ਨੂੰ ਸਲਾਮ ਕਰਦੇ ਹਨ।
ਅਨੁਮੀਤ ਹੀਰਾ ਨੇ ਕਿਹਾ ਕਿ ਏਅਰ ਚੀਫ ਮਾਰਸ਼ਲ ਅਤੇ ਬਹਾਦਰ ਪਾਇਲਟ ਇਸ ਬਹਾਦਰੀ ਭਰੇ ਕਾਰਨਾਮੇ ਲਈ ਹਮੇਸ਼ਾਂ ਯਾਦ ਕੀਤੇ ਜਾਣਗੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media