Monday, June 17, 2024

ਪੱਛਮੀ ਕਮਾਂਡ ਵਲੋਂ ਬਹਾਦਰ ਜਵਾਨ ਯੁੱਧ ਸੇਵਾ ਮੈਡਲ ਤੇ ਸੇਨਾ ਮੈਡਲਾਂ ਨਾਲ ਸਨਮਾਨੇ ਗਏ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੱਛਮੀ ਕਮਾਂਡ ਵਲੋਂ ਅੱਜ ਆਪਣੇ ਬਹਾਦਰ ਜਵਾਨਾਂ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ PUNJ2702201902ਅੰਮ੍ਰਿਤਸਰ ਛਾਉਣੀ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ।ਜਿਸ ਵਿੱਚ ਲੈਫ: ਜਨਰਲ ਸੁਰਿੰਦਰ ਸਿੰਘ ਨੇ ਭਾਰਤੀ ਫੌਜ ਦੇ ਉਨ੍ਹਾਂ ਬਹਾਦਰ ਅਧਿਕਾਰੀਆਂ ਅਤੇ ਜਵਾਨਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਦੀ ਆਨ ਅਤੇ ਸ਼ਾਨ ਲਈ ਬਹਾਦਰੀ ਅਤੇ ਵੀਰਤਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਸੇਵਾਵਾਂ ਦਿੱਤੀਆਂ।
ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਜਵਾਨਾਂ ਨੂੰ ਉਹ ਸਨਮਾਨਿਤ ਕਰ ਰਹੇ ਹਨ, ਉਨਾਂ ਨੇ ਆਪਣੀ ਬਹਾਦਰੀ ਅਤੇ ਹੌਂਸਲੇ ਨਾਲ ਉਲਟ ਪ੍ਰਸਿਥਤੀਆਂ ਨੂੰ ਆਪਣੀ ਲੋੜ ਅਨੂਸਾਰ ਢਾਲ ਲਿਆ।ਉਨ੍ਹਾਂ ਇਸ ਮੌਕੇ ਇਕ ਯੁੱਧ ਸੇਨਾ ਮੈਡਲ, 2 ਬਾਰ ਆਫ ਸੇਨਾ ਮੈਡਲ (ਬਹਾਦਰੀ), 29 ਸੇਨਾ ਮੈਡਲ (ਬਹਾਦਰੀ), 1 ਬਾਰ ਆਫ ਸੇਨਾ ਮੈਡਲ (ਵਿਸ਼ੇਸ਼), 1 ਸੇਨਾ ਮੈਡਲ (ਵਿਸ਼ੇਸ਼) ਅਤੇ 16 ਵਰਿਸ਼ਟ ਸੇਨਾ ਮੈਡਲ ਦਿੱਤੇ।ਆਰਮੀ ਕਮਾਂਡਰ ਵਲੋਂ 17 ਯੂਨਿਟਾਂ ਨੂੰ ਉਨ੍ਹਾਂ ਦੇ ਬਹਾਦਰੀ ਭਰੇ ਕੰਮਾਂ ਲਈ ਸਨਮਾਨਿਤ ਵੀ ਕੀਤਾ।ਉਨਾਂ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਸੀਂ ਭਾਰਤੀ ਫੌਜ ਦੀ ਰਵਾਇਤ ਨੂੰ ਬਰਕਰਾਰ ਰੱਖਦੇ ਹੋਏ ਜਿਸ ਤਰ੍ਹਾਂ ਆਪਣੀ ਸੇਵਾ ਦਿੱਤੀ ਹੈ ਉਸ ਨਾਲ ਫੌਜ ਦੀ ਸ਼ਾਨ ਹੋਰ ਵਧੀ ਹੈ।ਉਨ੍ਹਾਂ ਬੀਤੇ ਸਾਲ ਦੌਰਾਨ ਫੌਜੀ ਕਾਰਵਾਈਆਂ ਦੇ ਸਾਰੇ ਖੇਤਰਾਂ ਵਿੱਚ ਅਹਿਮ ਪ੍ਰਦਰਸ਼ਨ ਕਰਨ ਲਈ ਪੱਛਮੀ ਕਮਾਂਡ ਦੇ ਸਾਰੇ ਸੰਗਠਨਾਂ ਅਤੇ ਯੂਨਿਟਾਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਭਵਿੱਖ ਵਿੱਚ ਵੀ ਜਵਾਨ ਹਰ ਤਰ੍ਹਾਂ ਦੀ ਚੁਣੌਤੀ ਲਈ ਹਮੇਸ਼ਾਂ ਤਿਆਰ ਰਹਿਣਗੇ।
    ਇਸ ਮੌਕੇ ਕਰਨਲ ਮੋਹਿੰਦਰ ਕੁਮਾਰ ਸ਼ਾਨ ਨੂੰ ਯੁੱਧ ਸੇਨਾ ਮੈਡਲ, ਮੇਜਰ ਉਮੇਸ਼ ਲਾਂਬਾ, ਧੀਰਜ ਕੋਤਵਾਲ ਤੇ ਗਏ ਰਾਜੇਸ਼ ਕੁਮਾਰ ਨੂੰ ਬਾਰ ਆਫ ਸੇਨਾ ਮੈਡਲ ਅਤੇ ਲੈਫ: ਕਰਨਲ ਮਹਿੰਦਰ ਪਾਲ ਸਿੰਘ ਭਦੋਰੀਆ, ਮੇਜਰ ਵਿਕਰਮ ਸ਼ਰਮਾ, ਮੇਜਰ ਅਭਿਸ਼ੇਕ ਕੁਮਾਰ, ਮੇਜਰ ਨਿੰਗਥੋਉਜਮ ਮਕਜਾਲ ਸਿੰਘ, ਮੇਜਰ ਜੈਕਾਂਤ ਸਿੰਘ, ਕੈਪਟਨ ਪ੍ਰਾਨੈ ਪਨਵਾਰ, ਸੂਬੇਦਾਰ ਜੈਵੀਰ ਸਿੰਘ, ਹਵਾਲਦਾਰ ਅਵਤਾਰ ਸਿੰਘ, ਹਵਲਦਾਰ ਸੰਦੀਪ ਕੁਮਾਰ, ਹਵਲਦਾਰ ਸੰਜੈ ਸਿੰਘ, ਸ਼ਹੀਦ ਨਾਇਕ ਰਾਕੇਸ਼ ਕੁਮਾਰ ਛੋਟੀਆ ਦੀ ਧਰਮ ਪਤਨੀ ਸ੍ਰੀਮਤੀ ਇੰਦਰਾ, ਨਾਇਕ ਸਤਨਾਮ ਸਿੰਘ, ਨਾਇਕ ਜਗਜੀਤ ਸਿੰਘ, ਨਾਇਕ ਵਿਕਾਸ਼ ਕੁਮਾਰ, ਨਾਇਕ ਬਦਰੀ ਬਹਾਦਰ ਗੁਰੰਗ, ਨਾਇਕ ਬਾਬੂ ਲਾਲ, ਸੁਖਰਾਜ ਸਿੰਘ, ਜਾਵੈਦ, ਅਹਿਮਦ ਭੱਟ, ਅਜੈ ਕੁਮਾਰ (ਰਿਟਾ:), ਨਾਇਕ ਗੋਪਾਲ ਸਿੰਘ, ਦਿਨੇਸ਼ ਕੁਮਾਰ, ਅਬਦੁਲ ਅਜੀਜ ਖਾਨ, ਵਿਜੈ ਸਿੰਘ ਗੁਰਜਰ, ਮੇਜਰ ਜਨਰਲ ਕੰਵਰ ਮਨਮੀਤ ਸਿੰਘ, ਬ੍ਰਿਗੇਡੀਅਰ ਰਾਜੀਵ ਮਨਕੋਟੀਆ, ਬ੍ਰਿਗੇਡੀਅਰ ਨਵਨੀਤ ਸਿੰਘ ਸਰਨਾ, ਕਰਨਲ ਇੰਦਰਜੋਤ ਸਿੰਘ ਮਾਨ, ਸਚਿਨ ਸਿੰਘ ਰਾਣਾ, ਸਚਿਨ ਕੁਮਾਰ, ਬਨਵਾਰੀ ਲਾਲ ਨੂੰ ਸੇਨਾ ਮੈਡਲ ਅਤੇ ਮੇਜਰ ਜਨਰਲ ਦੀਪਕ ਓਬਰਾਏ, ਮੇਜਰ ਜਨਰਲ ਅਤੁਲ ਕੌਸ਼ਿਕ, ਬਿ੍ਰਗੇਡੀਅਰ ਜਗਜੀਤ ਸਿੰਘ ਮਾਂਗਟ, ਬਿ੍ਰਗੇਡੀਅਰ ਅਮਿਤ ਤਲਵਾਰ, ਲੈਫ: ਕਰਨਲ ਨਰੇਸ਼ ਕੁਮਾਰ, ਕਰਨਲ ਹਿਮਾਂਸ਼ੂ ਰਾਵਤ, ਕਰਨਲ ਕੁਲਵੰਤ ਸਿੰਘ ਕੁਹੜ, ਕਰਨਲ ਦੀਪਾਂਕਰ ਦਾਸ, ਲੈਫ: ਕਰਨਲ ਅਨੁਜ ਸਾਮੈਆ ਅਤੇ ਸੂਬੇਦਾਰ ਰਵਿੰਦਰ ਸਿੰਘ ਵਰਿੱਸ਼ਟ ਸੇਨਾ ਮੈਡਲਾਂ ਨਾਲ ਸਨਮਾਨਿਆ ਗਿਆ।

Check Also

ਲੂ ਤੋਂ ਬਚਾਅ ਲਈ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਨਾ ਨਿਕਲਣ ਨਾਗਰਿਕ- ਡਿਪਟੀ ਕਮਿਸ਼ਨਰ

ਸੰਗਰੂਰ, 16 ਜੂਨ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਿਲ੍ਹਾ ਸੰਗਰੂਰ ਦੇ ਨਾਗਰਿਕਾਂ …

Leave a Reply