Thursday, September 24, 2026

ਸੇਂਟ ਸੋਲਜਰ ਸਕੂਲ `ਚ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ

ਜੰਡਿਆਲਾ ਗੁਰੂ, 28 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ +2 ਦੇ ਵਿਦਿਆਰਥੀਆਂ PUNJ2802201904ਜਿਨ੍ਹਾਂ ਨੇ ਸਕੂਲ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਨੂੰ +1 ਦੇ ਵਿਦਿਆਰਥੀਆਂ ਵਲੋ ਵਿਦਾਇਗੀ ਪਾਰਟੀ ਦਿੱਤੀ ਗਈ।ਇਨ੍ਹਾਂ ਬੱਚਿਆਂ ਦੀਆ ਯਾਦਾਂ ਨੰੁ ਸਾਂਝਾ ਕਰਦਿਆਂ ਭੰਗੜਾ ਗਿੱਧਾ ਤੇ ਹੋਰ ਕਈ ਪੋ੍ਰਗਰਾਮ ਕੀਤੇ ਗਏ।ਬੱਚਿਆਂ ਨੇ ਸਕੂਲ ਨਾਲ ਆਪਣੀਆਂ ਕਈ ਸਾਲਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ।ਸਕੂਲ ਦੇ ਸਟਾਫ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ ਚਵਿੰਡਾ ਦੇਵੀ ਤੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆਂ ਨੂੰ ਆਪਣੇ ਆਉਣ ਵਾਲੇ ਸਮੇ ਲਈ ਤਿਆਰ ਰਹਿਣ ਦੇ ਨੁਕਤੇ ਸਾਂਝੇ ਕੀਤੇ ਤੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਦਬਾਅ ਦੇ ਪੇਪਰ ਦੇਣ ਤੇ ਆਪਣੀ ਮੰਜ਼ਲਾਂ ਵੱਲ ਅੱਗੇ ਵੱਧਣ ਦੀ ਪ੍ਰੇਰਣਾ ਦਿੱਤੀ।
ਇਨ੍ਹਾਂ ਮੁਕਾਬਲਿਆਂ ਵਿੱਚ ਕੰਵਲਨੈਣ ਸਿੰਘ ਮਿਸਟਰ ਸੇਂਟ ਸੋਲਜਰ, ਸ਼ਰਨਦੀਪ ਕੌਰ ਮਿਸ ਸੇਂਟ ਸੋਲਜਰ, ਅਮ੍ਰਿਤਪਾਲ ਸਿੰਘ ਮਿਸਟਰ ਹੈਡਸਮ, ਪਵਨਬੀਰ ਕੌਰ ਮਿਸ ਚਾਰਮਿੰਗ, ਕੇਵਨਪ੍ਰੀਤ ਸਿੰਘ ਮੋਸਟ ਐਨਰਜੇਟਿਕ, ਹਰਨੂਰ ਰੰਧਾਵਾ ਆਲਰਾਉਂਡਰ ਚੁਣੇ ਗਏ ਤੇ ਉਨ੍ਹਾਂ ਨੂੰ ਟੈਗ ਲਗਾ ਕੇ ਸਨਮਾਨਿਤ ਕੀਤਾ ਗਿਆ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply