ਲੁਧਿਆਣਾ, 28 ਫਰਵਰੀ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਹਰ ਦਿਨ ਨਵੀਆਂ ਪੁਲਾਂਘਾ ਪੁੱਟ ਰਿਹਾ ਪੰਜਾਬੀ ਸਿਨੇਮਾ ਹੁਣ ਸਾਲ 2019 `ਚ ਹੋਰ
ਬੁਲੰਦੀਆਂ ਛੂਹਣ ਦੀ ਤਿਆਰੀ ਵਿਚ ਹੈ।ਇਸ ਸਾਲ `ਚ ਵੱਡੇ ਪੱਧਰ `ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣਗੀਆਂ ਜੋ ਕਿ ਪੰਜਾਬੀ ਸਿਨੇਮੇ ਦੀ ਤਰੱਕੀ `ਚ ਅਹਿਮ ਯੋਗਦਾਨ ਪਾਉਣਗੀਆਂ।`ਗਲਿਟਰਟੀ` ਅਤੇ `ਸਾਂਝ ਫਿਲਮਜ਼` ਦੇ ਬੈਨਰ ਹੇਠ ਬਣਨ ਜਾ ਰਹੀ ਫ਼ਿਲਮ `ਇਸ਼ਕ ਖੁਮਾਰੀ` ਦੀ ਅਨਾਊਂਸਮੈਂਟ ਚੰਡੀਗੜ੍ਹ ਦੇ ਇਕ ਹੋਟਲ `ਚ ਕੀਤੀ ਗਈ।ਫ਼ਿਲਮ `ਚ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਨਾਮਵਰ ਪੰਜਾਬੀ ਗਾਇਕ ਯੁਵਰਾਜ ਹੰਸ ਅਤੇ ਉਨਾਂ ਦੀ ਪਤਨੀ ਮਾਨਸੀ ਸ਼ਰਮਾ, ਗਾਇਕ ਹੈਪੀ ਰਾਏਕੋਟੀ, ਹੀਰੋਇਨ ਸੋਨਿਕਾ ਭਾਰਦਵਾਜ, ਰਿਤਿਕਾ ਸਿਆਮ, ਫ਼ਿਲਮ ਦੇ ਨਿਰਦੇਸ਼ਕ ਗੁਰਪਾਲ ਸਾਖਾ, ਵਿੰਦੂ ਦਾਰਾ ਸਿੰਘ, ਫ਼ਿਲਮ ਦੇ ਨਿਰਮਾਤਾ ਅਸ਼ੀਸ਼ ਸ਼ਰਮਾ ਅਤੇ ਸੋਨੀਆ ਮਾਂਗਟ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ।
ਫ਼ਿਲਮ ਦੇ ਹੀਰੋ ਯੁਵਰਾਜ ਹੰਸ ਨੇ ਦੱਸਿਆ ਕਿ ਰੁਮਾਂਟਿਕ ਅਤੇ ਕਾਮੇਡੀ ਫ਼ਿਲਮ ਹੈ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਸੁਨੇਹੇ ਵੀ ਦੇਵੇਗੀ।ਪੰਜਾਬੀ ਗੀਤਕਾਰੀ ਤੇ ਗਾਇਕੀ `ਚ ਨਾਮਣਾ ਖੱਟ ਰਹੇ ਹੈਪੀ ਰਾਏ ਕੋਟੀ ਮੁਤਾਬਿਕ ਇਹ ਚੰਗੇ ਵਿਸ਼ੇ ਦੀ ਕਾਮੇਡੀ ਤੇ ਪਰਿਵਾਰਕ ਫ਼ਿਲਮ ਹੈ।ਇਸ ਦੌਰਾਨ ਫਿਲਮ ਨਿਰਦੇਸ਼ਕ ਗੁਰਪਾਲ ਸਾਖਾ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਸੰਦੀਪ ਚਿੰਨਾ ਦੀ ਹੈ ਤੇ ਡਾਇਲਾਗ ਮਿੰਟੂ.ਓ ਤੇ ਸੰਦੀਪ ਚਿਨਾ ਨੇ ਲਿਖੇ ਹਨ।
ਫ਼ਿਲਮ ਦਾ ਜਬਰਦਸ਼ਤ ਗੀਤ ਸੰਗੀਤ ਜੇ.ਕੇ (ਜੱਸੀ ਕਟਿਆਲ) ਨੇ ਤਿਆਰ ਕੀਤਾ ਹੈ।ਫ਼ਿਲਮ ਦੇ ਗੀਤ ਹੈਪੀ ਰਾਏਕੋਟੀ ਤੇ ਸ਼ਾਨ ਨੇ ਲਿਖੇ ਹਨ।ਜਿੰਨ੍ਹਾਂ ਨੂੰ ਗਾਇਆ ਹੈ ਯੁਵਰਾਜ ਹੰਸ, ਹੈਪੀ ਰਾਏਕੋਟੀ, ਗੁਰੁ ਰੰਧਾਵਾ, ਬਹੂਮੀਆ ਅਤੇ ਖਾਨ ਸਾਬ ਨੇ।ਉਨਾਂ ਦੱਸਿਆ ਕਿ ਫਿਲਮ ਵਿਚ ਯੁਵਰਾਜ ਹੰਸ, ਹੈਪੀ ਰਾਏਕੋਟੀ, ਹੀਰੋਇਨ ਸੋਨਿਕਾ ਭਾਰਦਵਾਜ, ਰਿਤਿਕਾ ਸਿਆਮ, ਬੀ.ਐਨ ਸ਼ਰਮਾ, ਬਿੰਦੂ ਦਾਰਾ ਸਿੰਘ, ਉਪਾਸਨਾ ਸਿੰਘ, ਮਿੰਟੂ, ਭਾਰਤ ਅਤੇ ਆਸ਼ੂ ਸਵਾਨੀ ਆਦਿ ਨਾਮੀ ਸਿਤਾਰੇ ਅਹਿਮ ਭੂਮਿਕਾ `ਚ ਨਜ਼ਰ ਆਉਣਗੇ।ਫ਼ਿਲਮ ਦੇ ਨਿਰਮਾਤਾ ਰਿੱਕੀ ਅਸ਼ੀਸ਼ ਸ਼ਰਮਾ ਅਤੇ ਸੋਨੀਆ ਮਾਂਗਟ ਨੇ ਕਿਹਾ ਕਿ ਇਸ ਫ਼ਿਲਮ ਨਾਲ ਜੁੜ ਕੇ ਮਾਣ ਮਹਿਸੂਸ ਹੋ ਰਿਹਾ ਹੈ।ਉਨਾਂ ਇਹ ਵੀ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਕੈਨੇਡਾ ਤੇ ਪੰਜਾਬ `ਚ ਹੋਵੇਗੀ। ਫ਼ਿਲਮ ਦਾ ਪਹਿਲਾ ਸ਼ਡਿਊਲ ਕੈਨੇਡਾ ਤੋਂ ਸ਼ੁਰੂ ਹੋਵੇਗਾ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media