Sunday, May 31, 2026

ਉਪਕਾਰ ਸਿੰਘ ਸੰਧੂ ਵੱਲੋਂ ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ

ਕੁਲਜੀਤ ਸਕੱਤਰ ਜਨਰਲ, ਰਾਣਾ ਵਿੱਤ ਸਕੱਤਰ ਅਤੇ ਸ਼ੇਰਾ ਸਪੋਕਸਮੈਨ ਬਣੇ

PPN07091411
ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) -ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਕਾਲੀ ਜਥੇ ਦੇ ਦੂਸਰੀ ਵਾਰ ਬਣੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅੱਜ ਸਰਕਲ ਪ੍ਰਧਾਨਾਂ ਅਤੇ ਹੋਰ ਜ਼ਿਲ੍ਹੇ ਦੇ ਅਹੁੱਦੇਦਾਰਾਂ ਦੀ ਪਹਿਲੀ ਲਿਸਟ ਜ਼ਾਰੀ ਕੀਤੀ। ਜਿਸ ਵਿਚ ਜ਼ਿਲ੍ਹੇ ਦੇ ਸਕੱਤਰ ਜਰਨਲ ਪੂਰਨ ਸਿੰਘ ਮੱਤੇਵਾਲ, ਕੁਲਜੀਤ ਸਿੰਘ (ਸਿੰਘ ਬ੍ਰਦਰਜ਼), ਫਾਇਨਾਂਨਸ ਸੈਕਟਰੀ ਰਣਜੀਤ ਸਿੰਘ ਰਾਣਾ ਸ਼ਰੀਫਪੁਰਾ, ਦਫਤਰ ਸਕੱਤਰ ਮਨਜੀਤ ਸਿੰਘ ਇਸਲਾਮਾਬਾਦ ਅਤੇ ਸਪੋਕਸਮੈਨ ਸਮਸ਼ੇਰ ਸਿੰਘ ਸ਼ੇਰਾ ਨੂੰ ਨਿਯੁਕਤ ਕੀਤਾ ਹੈ। ਇਸਤੋਂ ਇਲਾਵਾ 15 ਸਰਕਲ ਪ੍ਰਧਾਨਾਂ ਵਿਚ ਖੰਡਵਾਲਾ ਦੇ ਪ੍ਰਧਾਨ ਲਾਲ ਸਿੰਘ ਲਾਲੀ, ਸਿਵਲ ਲਾਇਨ ਦੇ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਮਜੀਠਾ ਰੋਡ ਦੇ ਪ੍ਰਧਾਨ ਸੰਦੀਪ ਸਿੰਘ ਭੁੱਲਰ, ਵਿਜੈ ਨਗਰ ਸਰਕਲ ਦੇ ਪ੍ਰਧਾਨ ਗਗਨਦੀਪ ਸਿੰਘ, ਵੇਰਕਾ ਸਰਕਲ ਦੇ ਪ੍ਰਧਾਨ ਮਲਕੀਅਤ ਸਿੰਘ ਵੱਲਾ, ਮੋਹਕਮਪੁਰਾ ਸਰਕਲ ਦੇ ਪ੍ਰਧਾਨ ਕੁਲਦੀਪ ਸਿੰਘ ਪ੍ਰਿੰਸੀਪਲ, ਪ੍ਰਤਾਪ ਨਗਰ ਸਰਕਲ ਦੇ ਪ੍ਰਧਾਨ ਸਮਸ਼ੇਰ ਸਿੰਘ ਸ਼ੇਰਾ, ਰਾਮਬਾਗ ਸਰਕਲ ਦੇ ਪ੍ਰਧਾਨ ਭਰਪੂਰ ਸਿੰਘ ਠੇਕੇਦਾਰ, ਦਬੁਰਜੀ ਸਰਕਲ ਦੇ ਪ੍ਰਧਾਨ ਟਹਿਲ ਸਿੰਘ, ਕੋਟ ਬਾਬਾ ਦੀਪ ਸਿੰਘ ਦੇ ਪ੍ਰਧਾਨ ਮਨਜੀਤ ਸਿੰਘ ਮੰਜ਼ਲ, ਗਿੱਲਵਾਲੀ ਦੇ ਪ੍ਰਧਾਨ ਅਮਰਜੀਤ ਸਿੰਘ ਭਾਟੀਆ, ਇਸਲਾਮਾਬਾਦ ਦੇ ਪ੍ਰਧਾਨ ਗੁਰਮੇਜ਼ ਸਿੰਘ ਹਰੀਪੁਰਾ, ਪੁਤਲੀਘਰ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ, ਛੇਹਰਟਾ ਦੇ ਪ੍ਰਧਾਨ ਅਵਤਾਰ ਸਿੰਘ ਮਾਨ ਅਤੇ ਫਤਾਹਪੁਰ ਦੇ ਪ੍ਰਧਾਨ ਬਖਸ਼ੀਸ਼ ਸਿੰਘ ਸੰਘਾ ਨੂੰ ਨਿਯੁਕਤ ਕੀਤਾ ਹੈ। ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਅਹੁੱਦੇਦਾਰਾਂ ਦੀ ਅਤੇ ਹੋਰ ਵਾਰਡ ਪ੍ਰਧਾਨਾਂ ਦੀ ਨਿਯੁਕਤੀ ਇਨ੍ਹਾਂ ਅਹੁੱਦੇਦਾਰਾਂ ਦੀ ਸਲਾਹ ਨਾਲ ਜ਼ਲਦੀ ਹੀ ਕੀਤੀ ਜਾਵੇਗੀ ਅਤੇ ਕੁਝ ਦਿਨਾਂ ਵਿਚ ਹੀ ਦੂਜੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਕਾਲੀ ਜਥੇ ਵਿਚ ਮਿਹਨਤੀ, ਟੱਕਸਾਲੀ, ਕੰਮ ਕਰਨ ਵਾਲੇ ਵਰਕਰਾਂ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ ਘਰ ਪਹੁੰਚਾਉਣ ਵਾਲੇ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਯੋਗ ਅਹੁੱਦੇ ਦਿੱਤੇ ਜਾਣਗੇ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply