Thursday, November 5, 2026

 ਮੀਹ ਨੇ ਲੋਕਾ ਨੂੰ ਕੀਤਾ ਬੇਘਰ – ਗਰੀਬ ਪਰਿਵਾਰਾ ਨੇ ਨਵੇ ਮਕਾਨ ਬਣਾ ਕੇ ਦੇਣ ਦੀ ਸਰਕਾਰ ਤੋ ਕੀਤੀ ਮੰਗ

PPN07091412
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਬੀਤੇ ਦਿਨੀ ਪਏ ਭਾਰੀ ਮੀਹ ਨੇ ਲੋਕਾ ਨੂੰ ਘਰੋ ਬੇਘਰ ਕਰ ਦਿੱਤਾ ਹੈ ਮੰਡੀ ਘੁਬਾਇਆ ਦੇ ਨੇੜੇ ਪੈਦੇ ਪਿੰਡ ਜਵਾਲ ਵਾਲਾ ਦੇ ਗਰੀਬ ਪਰਿਵਾਰਾ ਦੇ ਘਰ ਬੀਤੇ ਦਿਨੀ ਪਏ ਮੀਹ ਨੇ ਢਾਹ  ਦਿੱਤੇ ਹਨ। ਜਿਸ ਨਾਲ ਗਰੀਬ ਪਰਿਵਾਰਾ ਦੇ ਸਿਰ ਦੀ ਛੱਤ ਵੀ ਖੁਸ਼ ਗਈ ਹੈ। ਇਸ ਦੀ ਜਾਣਕਾਰੀ ਦਿੱਦੇ ਹੋਏ ਜਸਵੰਤ ਸਿੰਘ ਪੁੱਤਰ ਮੱਛੀ ਸਿੰਘ, ਵੀਰ ਸਿੰਘ ਪੁੱਤਰ ਗੁਰਮੇਜ ਸਿੰਘ, ਜਮਨਾ ਬਾਈ, ਤਾਰਾ ਸਿੰਘ, ਕੇਹਰ ਸਿੰਘ ਨੇ ਦੱਸੀਆ ਕਿ ਉਹ ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚਲਾਉਦੇ ਹਨ ਪਰ ਆਈ ਭਾਰੀ ਵਰਖਾ ਨੇ ਸਾਡੇ ਕੱਚੇ ਮਕਾਨਾ ਨੂੰ ਢਹਿ ਢੇਰੀ ਕਰ ਦਿੱਤਾ ਹੈ। ਜਿਸ ਦੇ ਕਾਰਨ ਅਸੀ ਨੀਲੇ ਅਕਾਸ ਥੱਲੇ ਰਹਿਣ ਲਈ ਮਜਬੁੁੂਰ ਹਾ। ਇਨਾ ਗਰੀਬ ਪਰਿਵਾਰਾ ਨੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਕੋਲੋ ਮੰਗ ਕੀਤੀ ਹੈ ਕਿ ਸਾਨੂੰ ਜਲਦੀ ਤੋ ਜਲਦੀ ਪੱਕੇ ਮਕਾਨ ਬਣਾਕੇ ਦਿੱਤੇ ਜਾਣ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply