
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਥਾਨਕ ਆਦਰਸ਼ ਨਗਰ ਗਲੀ ਨੰਬਰ ਦੋ ਦੀ ਅਬੇਕਸ ਬਰੇਮੈਕਸ ਅਕੈਡਮੀ ਦੇ ਵਿਦਿਆਰਥੀਆਂ ਨੇ ਅਬੋਹਰ ਦੇ ਆਸਟਰੇਲਿਅਨ ਇੰਸਟੀਟਿਊਟ ਵਿੱਚ ਆਯੋਜਿਤ ਅਬੇਕਸ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਮੁਕਾਬਲੇ ਵਿੱਚ ਅਕੇਡਮੀ ਦੇ 22 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰਿਆਂ ਨੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਇਨਾਮ ਜਿੱਤੇ ।ਅਕੈਡਮੀ ਦੀ ਸੰਚਾਲਿਕਾ ਅੰਕਿਤਾ ਧੀਂਗੜਾ, ਅਨਾ ਅਤੇ ਸੀਮਾ ਧੀਂਗੜਾ ਨੇ ਦੱਸਿਆ ਕਿ ਕੇਸ਼ਵ, ਪ੍ਰਤੀਮਾ, ਰਾਘਵ, ਵੰਸ਼, ਰਾਸ਼ੀ, ਯਸ਼, ਸੰਯਮ, ਅਕਸ਼ਿਤਾ ਨੇ ਪਹਿਲਾ, ਸ੍ਰਿਸ਼ਟੀ, ਗਰਿਮਾ, ਆਯੁਸ਼, ਨੂਰ, ਸੁਖਦਾ ਨੇ ਦੂਜਾ, ਦਿਸ਼ਟੀ, ਅਰਮਾਨ, ਅਰਣਵ, ਲਾਵਣਿਆ, ਮਹਿਕ ਨੇ ਤੀਜਾ ਸਥਾਨ ਹਾਸਲ ਕੀਤਾ। ਸਰਯੂ, ਅੰਸ਼ਿਕਾ, ਵਯੋਮ ਅਤੇ ਅੰਸ਼ਿਕਾ ਭੁੱਲਰ ਨੇ ਵੀ ਮੇਰਿਟ ਵਿੱਚ ਜਗ੍ਹਾ ਬਣਾਈ ਹੈ।ਸੰਚਾਲਿਕਾ ਅੰਕਿਤਾ ਅਤੇ ਸੀਮਾ ਧੀਂਗੜਾ ਨੇ ਆਯੋਜਨ ਵਿੱਚ ਪ੍ਰਤੀਭਾਗਿਤਾ ਵਿੱਚ ਸਹਿਯੋਗ ਲਈ ਬੱਚੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media