Saturday, September 7, 2024

ਕੈਬਨਿਟ ਮੰਤਰੀ ਜਿਆਣੀ ਨੇ ਕੀਤਾ ਸ਼੍ਰੀ ਅਗਰਵਾਲ ਕਮਿਊਨਿਟੀ ਸੈਂਟਰ ਦਾ ਉਦਘਾਟਨ

PPN07091416
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਅਗਰਵਾਲ ਸਮਾਜ ਹਮੇਸ਼ਾਂ ਮਹਾਰਾਜਾ ਅਗਰਸੈਨ ਦੀ ਸਿੱਖਿਆਵਾਂ ਤੇ ਚੱਲਦਿਆਂ ਹਰ ਖੇਤਰ ਵਿਚ ਦੇਸ਼ ਅਤੇ ਸਮਾਜ ਦਾ ਚਾਨਣ ਮੁਨਾਰਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਇੱਥੇ ਸ਼੍ਰੀ ਅਗਰਵਾਲ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ।ਸ਼੍ਰੀ ਜਿਆਣੀ ਨੇ ਕਿਹਾ ਕਿ ਸਮਾਜ ਦੇ ਕਿਸੇ ਵੀ ਤਬਕੇ ਨੂੰ ਜਿਸ ਖੇਤਰ ਵਿਚ ਕਿਸੇ ਵੀ ਬੁਨਿਆਦੀ ਸਹੂਲਤ ਦੀ ਲੋੜ ਮਹਿਸੂਸ ਕੀਤੀ ਜਾਵੇਗੀ ਤਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਉਸ ਨੂੰ ਸਮਾਜ ਤੱਕ ਪਹੁੰਚਾਉਣ ਲਈ ਤਤਪਰ ਰਹੇਗੀ। ਇਸ ਲੜੀ ਤਹਿਤ ਹੀ ਇਸ ਕਮਿਊਨਿਟੀ ਸੈਂਟਰ ਨੂੰ ਸ਼੍ਰੀ ਅਗਰਵਾਲ ਸਮਾਜ ਨੂੰ ਸਰਮਪਿਤ ਕੀਤਾ ਗਿਆ ਹੈ। ਇਸ ਮੌਕੇ ਸ਼੍ਰੀ ਜਿਆਣੀ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਧੂੜੀਆ, ਸਾਬਕਾ ਨਗਰ ਕੌਂਸਲ ਪ੍ਰਧਾਨ ਅਨਿਲ ਸੇਠੀ, ਮੰਡਲ ਪ੍ਰਧਾਨ ਮਨੋਜ਼ ਤ੍ਰਿਪਾਠੀ, ਜਨਰਲ ਸਕੱਤਰ ਸੁਬੋਧ ਵਰਮਾ, ਵਿਨੋਦ ਜਾਂਗਿੜ, ਅਸ਼ਵਨੀ ਫੁਟੇਲਾ, ਸੰਦੀਪ ਚਲਾਣਾ ਅਤੇ ਐਡਵੋਕੇਟ ਸੰਜੀਵ ਚਗਤੀ ਆਦਿ ਵੀ ਹਾਜਰ ਸਨ। ਉਨ੍ਹਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਨੂੰ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਬਣਾਉਣ ਤੇ 35 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਮੌਕੇ ਸਭਾ ਦੇ ਪ੍ਰਧਾਨ ਸੰਜੀਵ ਬਾਂਸਲ , ਜ਼ਿਲ੍ਹਾ ਪ੍ਰਧਾਨ ਮਹਾਂਵੀਰ ਪ੍ਰਸ਼ਾਦ ਮੋਦੀ, ਸਰਪ੍ਰਸਤ ਗਿਰਧਾਰੀ ਲਾਲ ਅਗਰਵਾਲ ਦੀ ਅਗਵਾਈ ਵਿਚ ਅਗਰਵਾਲ ਸਮਾਜ ਦੇ ਹੋਰਨਾਂ ਪਤਵੰਤਿਆਂ ਵੱਲੋਂ ਸ਼੍ਰੀ ਜਿਆਣੀ ਦਾ ਸੁਆਗਤ ਕੀਤਾ ਗਿਆ। ਇਸ ਉਦਘਾਟਨ ਤੋਂ ਪਹਿਲਾਂ ਸਭਾ ਦੇ ਨੁਮਾਇੰਦਿਆਂ ਵੱਲੋਂ ਹਵਨ ਯੱਗ ਵੀ ਕਰਵਾਇਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਸ਼੍ਰੀ ਮਾਰਸ਼ਲ ਨੇ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਲਈ ਅਗਰਵਾਲ ਸਮਾਜ ਪੰਜਾਬ ਸਰਕਾਰ ਅਤੇ ਨਿੱਜੀ ਤੌਰ ਤੇ ਸੁਰਜੀਤ ਕੁਮਾਰ ਜਿਆਣੀ ਦਾ ਧੰਨਵਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚ ਗਰੀਬ ਅਤੇ ਜਰੂਰਤਮੰਦ ਲੜਕੀਆਂ ਦੇ ਵਿਆਹ, ਸਮਾਜ ਦੇ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਸੈਂਟਰ, ਕੰਪਿਊਟਰ ਅਤੇ ਤਕਨੀਕੀ ਸਿੱਖਿਆ ਦੇ ਵੱਖ ਵੱਖ ਤਰ੍ਹਾਂ ਦੇ ਸੈਮੀਨਾਰਾਂ ਦਾ ਪੂਰੀ ਤਰ੍ਹਾਂ ਮੁਫ਼ਤ ਕਰਵਾਏ ਜਾਣਗੇ ਤਾਂ ਜੋ ਅਗਰਵਾਲ ਸਮਾਜ ਪੰਜਾਬ ਸਰਕਾਰ ਦੀ ਇਸ ਪ੍ਰਾਪਤੀ ਦਾ ਹੋਰ ਵੱਧ ਕੇ ਸਦਉਪਯੋਗ ਕਰ ਸਕੇ। ਇਸ ਮੌਕੇ ਉਪ ਪ੍ਰਧਾਨ ਤਰਸੇਮ ਅਗਰਵਾਲ, ਜਨਰਲ ਸਕੱਤਰ ਕੈਲਾਸ਼ ਚੰਦ ਬਾਂਸਲ, ਕੈਸ਼ੀਅਰ ਨਰਿੰਦਰ ਅਗਰਵਾਲ, ਸਕੱਤਰ ਸੁਰੇਸ਼ ਗੋਇਲ, ਸ਼ਿਵ ਗੋਇਲ, ਸਹਾਇਕ ਖਜਾਨਚੀ ਸੁਭਾਸ਼ ਗੁਪਤਾ ਟੀਟੂ, ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ, ਸੰਗਠਨ ਸਕੱਤਰ ਸਤਿਆ ਭੂਸ਼ਣ ਗੁਪਤਾ, ਸਹਾਇਕ ਸਕੱਤਰ ਅਰੁਣ ਗੁਪਤਾ, ਪੀਆਰਓ ਕਮਲ ਗਰਗ, ਰਾਜ ਜਿੰਦਲ, ਪ੍ਰਾਜੈਕਟ ਚੇਅਰਮੈਨ ਬਲਰਾਜ ਮਿੱਤਲ ਤੋਂ ਇਲਾਵਾ ਸਾਬਕਾ ਪ੍ਰਧਾਨ ਅਗਰਵਾਲ ਸਭਾ ਕ੍ਰਿਸ਼ਨ ਲਾਲ ਬਾਂਸਲ,  ਸੁਖਦਰਸ਼ਨ ਅਗਰਵਾਲ, ਸ਼ਾਮ ਲਾਲ ਅਗਰਵਾਲ, ਲਾਲ ਚੰਦ ਗੋਇਲ, ਧਰਮਿੰਦਰ ਗੁਪਤਾ, ਦੀਪਕ ਗੋਇਲ, ਪੰਨਾ ਲਾਲ ਗੁਪਤਾ, ਸੁਰਿੰਦਰ ਗੁਪਤਾ, ਚਾਂਦ ਗੁਪਤਾ, ਬਿਹਾਰੀ ਲਾਲ, ਅਨਿਲ ਗੁਪਤਾ, ਅਸ਼ੋਕ ਕਾਂਸਲ, ਵਰਿੰਦਰ ਮਿੱਤਲ, ਡਾ. ਸੰਦੀਪ ਗੋਇਲ, ਡਾ. ਰਾਕੇਸ਼ ਗੁਪਤਾ, ਨਗਰ ਕੌਂਸਲ ਤੋਂ ਐਮਈ ਦਿਨੇਸ਼ ਸ਼ਰਮਾ, ਸਤੀਸ਼ ਵਧਵਾ ਤੋਂ ਇਲਾਵਾ ਅਗਰਵਾਲ ਸਮਾਜ ਦੇ ਹੋਰ ਪਤਵੰਤੇ ਵੀ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply