Sunday, July 26, 2026

ਫੂਡ ਸੇਫਟੀ ਟੀਮ ਪਠਾਨਕੋਟ ਵਲੋਂ ਪਾਇਨੀਅਰ ਇੰਡਸਟ੍ਰੀਜ਼ ਵਿਖੇ ਚੈਕਿੰਗ

PPN0103201946 ਪਠਾਨਕੋਟ, 1 ਮਾਰਚ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੰਗੀ ਸਿਹਤ ਚੰਗੀ ਸੋਚ ਅਧੀਨ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮੀਨਿਸਟ੍ਰੇਸ਼ਨ ਪੰਜਾਬ ਕਾਹਨ ਸਿੰਘ ਪੰਨੂੰ ਦੇ ਹੁਕਮਾਂ ਅਨੁਸਾਰ ਅਤੇ ਰਾਮਵੀਰ ਡਿਪਟੀ ਪਠਾਨਕੋਟ ਅਤੇ ਡਾ. ਨੈਨਾ ਸਲਾਥੀਆਂ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਫੂਡ ਸੇਫਟੀ ਟੀਮ ਪਠਾਨਕੋਟ ਵੱਲੋਂ ਇੰਡਸਟ੍ਰੀਜ ਗਰੋਥ ਸੈਂਟਰ ਡਿਫੈਂਸ ਰੋਡ ਪਠਾਨਕੋਟ ਵਿਖੇ ਚੱਲ ਰਹੀ ਪਾਇਨੀਅਰ ਇੰਡਸਟ੍ਰੀਜ਼ ਵਿਖੇ ਚੈਕਿੰਗ ਕੀਤੀ ਗਈ।ਚੈਕਿੰਗ ਟੀਮ ਵਿੱਚ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫਟੀ, ਸਿਮਰਤ ਕੋਰ ਅਤੇ ਰੇਖਾ ਸ਼ਰਮਾ ਦੋਨੋ ਫੂਡ ਸੇਫਟੀ ਅਫਸ਼ਰ ਵੀ ਹਾਜ਼ਰ ਸਨ।ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫਟੀ ਨੇ ਦੱਸਿਆ ਕਿ ਚੈਕਿੰਗ ਦੋਰਾਨ ਪਾਇਆ ਗਿਆ ਕਿ ਉਕਤ ਫੈਕਟਰੀ ਕੋਲ ਲਾਇਸੈਂਸ ਮੋਜੂਦ ਸੀ ਅਤੇ ਚਾਰ ਤਰ੍ਹਾਂ ਦੇ ਬਰਾਂਡ ਦੀ ਸਰਾਬ ਬਣਦੀ ਹੈ ਅਤੇ ਸ਼ਰਾਬ ਦੀ ਭਰਾਈ ਕੀਤੀ ਜਾ ਰਹੀ ਸੀ।PPN0103201947ਜਿਸ ਵਿੱਚ ਮੋਟਾ ਸੰਤਰਾ, ਖੁਸ਼ਬੂ, ਬਲੈਕ ਹੋਰਨ ਐਕਸ.ਐਕਸ.ਐਕਸ ਰਮ ਅਤੇ ਨੂਰੀ ਜ਼ਿਨ ਸ਼ਾਮਲ ਸੀ।ਉਨ੍ਹਾਂ ਦੱਸਿਆ ਕਿ ਚਾਰਾਂ ਬਰਾਂਡਾਂ ਦੇ ਸੈਂਪਲ ਭਰੇ ਗਏ ਹਨ ਅਤੇ ਸੈਂਪਲ ਸੀਲ ਕਰ ਕੇ ਫੂਡ ਲੈਬਾਰਟਰੀ ਖਰੜ੍ਹ ਵਿਖੇ ਭੇਜੇ ਜਾਣਗੇ।ਉਨ੍ਹਾਂ ਕਿਹਾ ਕਿ ਰਿਪੋਰਟ ਆਉਣ `ਤੇ ਹੀ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾਵੇਗੀ।
    ਉਨ੍ਹਾਂ ਵਲੋਂ ਫੈਕਟਰੀ ਦੇ ਜੀ.ਐਮ ਅਤੇ ਸੇਲਜ਼ ਹੈਡ ਨੂੰ ਸਾਫ ਸਫਾਈ ਅਤੇ ਕਵਾਲਿਟੀ ਸਬੰਧੀ ਹੋਰ ਸੁਚੇਤ ਰਹਿਣ ਦੀ ਹਦਾਇਤ ਕੀਤੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply