ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਗੁਰੂ ਨਾਨਕ ਦੇਵ ਖਾਲਸਾ ਗਰਲਜ਼ ਕਾਲਜ ਵਿਖੇ ਅ ਚੱਲ ਰਹੇ 7 ਰੋਜਾ ਕੈਂਪ ਦੇ ਤੀਜੇ ਦਿਨ
ਦੀ ਸ਼ੁਰੂਆਤ ਮੋਕੇ ਐਨ.ਐਸ.ਐਸ ਦੇ ਵਲੰਟੀਅਰਾਂ ਨੂੰ ਪ੍ਰੋਗਰਾਮ ਅਫ਼ਸਰ ਰੀਤਿਕਾ ਗਰਗ ਅਤੇ ਰਾਜਵੀਰ ਕੌਰ ਨੇ ਪ੍ਰਾਰਥਨਾ ਅਤੇ ਯੋਗਾ ਕਰਵਾ ਕੇ ਐਨ.ਐਸ.ਐਸ ਕੋਆਰਡੀਨੇਟਰ ਮੈਡਮ ਜਸਵਿੰਦਰ ਕੌਰ ਕਲੇਰ ਨੇ ਅੱਜ ਦੇ ਪ੍ਰੋਜੈਕਟ ਸਫ਼ਾਈ ਮੁਹਿੰਮ ਦੀ ਮਹੱਤਤਾ ਨੂੰ ਵਲੰਟੀਅਰਾਂ ਨਾਲ ਸਾਂਝਾ ਕੀਤਾ।ਬਾਅਦ ਦੁਪਹਿਰ ਸੈਮੀਨਾਰ ਸੈਸ਼ਨ ਵਿਚ ਰੈਡ ਕਰਾਸ ਦੇ ਟ੍ਰੇਨਰ ਨਰੇਸ਼ ਪਠਾਨੀਆ ਨੇ ਮੁੱਢਲੀ ਸਹਾਇਤਾ ਵਿਸ਼ੇ `ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਫਸਟ ਐਂਡ ਸਾਡੀ ਜਿੰਦਗੀ ਵਿਚ ਬਹੂਤ ਮਹੱਤਤਾ ਹੈ ਤੇ ਇਸ ਦੀ ਜਾਣਕਾਰੀ ਹੋਣਾ ਹਰ ਇਕ ਮਨੂੱਖ ਲਈ ਜਰੂਰੀ ਹੈ।ਸੈਮੀਨਾਰ ਦੇ ਅੰਤ ਵਿਚ ਕਾਲਜ ਪ੍ਰਿੰਸੀਪਲ ਮੈਡਮ ਸ਼ੈਲਜਾ ਮੌਂਗਾ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਐਨ.ਐਸ.ਐਸ ਵਿਭਾਗ ਅਤੇ ਐਨ.ਐਸ.ਐਸ ਵਲੰਟੀਅਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਟੀ.ਐਨ ਕਪੂਰ, ਬਰਜਿੰਦਰ ਕੁਮਾਰ ਮੈਡਮ ਸੁਖਵਿੰਦਰ ਕੌਰ, ਮੈਡਮ ਰੁਪਿੰਦਰ ਕੌਰ, ਮੈਡਮ ਗੁਰਵਿੰਦਰ ਕੌਰ ਅਤੇ ਡਾਟਾ ਐਂਟਰੀ ਓਪਰੇਟਰ ਅਭਿਕਲਸ਼ ਗਰਗ ਹਾਜਰ ਸਨ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media