Wednesday, May 27, 2026

ਆਮ ਆਦਮੀ ਪਾਰਟੀ ਦੇ ਟਰੇਡ ਐਂਡ ਇੰਡਸਟਰੀ ਵਿੰਗ ਵਲੋਂ ਵਪਾਰੀਆਂ ਨਾਲ ਮੀਟਿੰਗ

ਬਠਿੰਡਾ, 3 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) -ਆਮ ਆਦਮੀ ਪਾਰਟੀ ਦੇ ਟਰੇਡ ਐਂਡ ਇੰਡਸਟਰੀ ਵਿੰਗ ਵਲੋਂ ਬਠਿੰਡਾ ਵਿਖੇ ਮੀਟਿੰਗ ਵਿੱਚ ਟਰੇਡ PUNJ0303201908ਐਂਡ ਇੰਡਸਟਰੀ ਵਿੰਗ ਪੰਜਾਬ ਦੀ ਪ੍ਰਧਾਨ ਨੀਨਾ ਮਿੱਤਲ ਵਾਇਸ ਪ੍ਰਧਾਨ ਪੰਜਾਬ ਅਨਿਲ ਠਾਕੁਰ ਨੇ ਸਿਰਕਤ ਕੀਤੀ।ਨੀਨਾ ਮਿੱਤਲ ਤੇ ਅਨਿਲ ਠਾਕੁਰ ਵਲੋਂ ਕੈਪਟਨ ਸਰਕਾਰ ਤੇ ਵਰਦਿਆਂ ਕਿਹਾ ਕਿ ਉਨ੍ਹਾਂ ਚੋਣਾਂ ਤੋਂ ਪਹਿਲਾਂ ਵਪਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੋਂ ਸੂਬੇ ਦੇ ਵਪਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ, ਪਰ ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਵਪਾਰੀਆਂ ਨੂੰ ਸਿੱਧੇ ਅਸਿੱਧੇ ਤਰੀਕੇ ਨਾਲ ਟੈਕਸ ਲਗਾ ਕੇ 10 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਚਾਹੇ ਪਿਛਲੀ ਸਰਕਾਰ ਤੇ ਚਾਹੇ ਮੋਜੂਦਾ ਕੈਪਟਨ ਸਰਕਾਰ ਸੂਬੇ ਦੇ ਵਪਾਰੀਆਂ ਪ੍ਰਤੀ ਬਿਲਕੁੱਲ ਗੰਭੀਰ ਨਹੀਂ ਜਦੋਂ ਕਿ ਅੱਜ ਪੰਜਾਬ ਦੇ ਅੰਦਰ ਵਪਾਰ, ਇੰਡਸਟਰੀ ਮੰਦਹਾਲੀ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ ਅਤੇ ਇੰਡਸਟਰੀ ਲਗਾਤਾਰ ਪੈ ਰਹੇ ਘਾਟੇ ਕਾਰਨ ਬੰਦ ਹੋ ਰਹੀ ਹੈ ਜਾਂ ਦੂਜੇ ਸੂਬਿਆਂ ਵਿੱਚ ਤਬਦੀਲ ਹੋ ਰਹੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਿਸ਼ੇਸ਼ ਪੈਕਜ ਅਤੇ ਸਹੂਲਤਾਂ ਦੇ ਕੇ ਇੰਡਸਟਰੀ ਨੂੰ ਮੁੜ ਸੁਰਜੀਤ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੂਬੇ ਦੇ ਵਪਾਰੀਆਂ ਨੂੰ 600 ਕਰੋੜ ਦਾ ਜੋ ਵੈਟ ਅਤੇ ਜੀ.ਐਸ.ਟੀ ਵਾਪਸ ਕਰਨਾ ਸੀ, ਉਹ ਨਹੀਂ ਕੀਤਾ ਹੈ।ਪੰਜਾਬ ਦੇ ਸਪੋਕਸਮੈਨ ਨੀਲ ਗਰਗ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ।ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਬਠਿੰਡਾ ਦੇ ਵਿੱਚ ਚੱਲ ਰਹੇ ਜੋਜੋ ਟੈਕਸ ਤੋਂ ਨਿਜ਼ਾਤ ਦਿਵਾਉਣ ਲਈ ਵਚਨਬੱਧ ਹੈ ਤੇ ਇਸ ਤਰ੍ਹਾਂ ਦੀ ਚੱਲ ਰਹੀ ਗੁੰਡਾਗਰਦੀ ਦੇ ਖਿਲਾਫ ਆਮ ਆਦਮੀ ਪਾਰਟੀ ਸਘੰਰਸ ਵਿੱਢੇਗੀ ਤੇ ਵਪਾਰੀ ਵਰਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ।
ਇਸ ਮੌਕੇ ਸ਼ਹਿਰੀ ਹਲਕਾ ਇੰਚਾਰਜ ਅਮ੍ਰਿਤ ਲਾਲ ਅਗਰਵਾਲ ਤੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਅਮਰਦੀਪ ਸਿੰਘ ਰਾਜਨ ਮਾਲਵਾ ਜ਼ੋਨ ਦੇ ਪ੍ਰਧਾਨ ਬਲਜਿੰਦਰ ਸਿੰਘ ਪਲਟਾ ਜਿਲਾ ਪ੍ਰਧਾਨ ਵਪਾਰ ਵਿੰਗ ਮਨਜੀਤ ਮੋੜ ਮਲਾਵਾ ਜੋਨ ਦੇ ਸਕ    ਤਰ ਭੁਪਿੰਦਰ ਬਾਂਸਲ ਵਲੋਂ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਤੇ ਬਹੁਤ ਸਾਰੇ ਵਪਾਰੀਆਂ ਨੇ ਵੀ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਰੱਖਿਆ ਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਨ ਸਕੱਤਰ ਰਾਕੇਸ਼ ਪੁਰੀ, ਬਲਦੇਵ ਸਿੰਘ ਮਾਇਨਿੰਗ ਪ੍ਰਧਾਨ ਬੁਧੀਜੀਵੀ ਵਿੰਗ ਮਹਿੰਦਰ ਸਿੰਘ ਫੁਲੋਮਿਠੀ, ਬਲਾਕ ਪ੍ਰਧਾਨ ਵਿਕਰਮ ਲਵਲੀ, ਪ੍ਰਦੀਪ ਕਾਲੀਆ, ਸੁਖਬੀਰ ਬਰਾੜ, ਰਣਜੀਤ ਰੱਬੀ, ਅਮ੍ਰਿਤ ਪਾਲੀ, ਪ੍ਰੀਤਮ ਸਿੰਘ, ਜਨਕ ਰਾਜ ਤੇ ਬਠਿੰਡਾ ਸ਼ਹਿਰ ਦੇ ਵਪਾਰੀ ਅਤੇ ਆਪ ਵਲੰਟੀਅਰਜ਼ ਤੇ ਅਹੁਦੇਦਾਰ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply