Tuesday, November 24, 2026

ਮੀਂਹ ਦੇ ਬਾਵਜੂਦ ਵੀ ਨੌਜਵਾਨਾਂ ਨੇ ਦਿੱਤਾ ਸਵੱਛ ਸਮਰਾਲਾ ਦਾ ਸੰਦੇਸ਼

ਸਮਰਾਲਾ, 3 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਹਰ ਸਾਲ ਦੀ ਤਰ੍ਹਾਂ ਮਹਾਂ ਸ਼ਿਵਰਾਤਰੀ ਦੇ ਸ਼ੁੱਭ ਅਵਸਰ `ਤੇ  ਸਮਰਾਲਾ `ਚ ਵਿਸ਼ਾਲ ਸ਼ੋਭਾ ਯਾਤਰਾ ਦਾ PUNJ0303201911ਆਯੋਜਨ ਕੀਤਾ ਗਿਆ।ਸ਼ਿਵਰਾਤਰੀ ਦੀ ਪੂਰਵ ਸੰਧਿਆ ਮੌਕੇ ਜਿਥੇ ਭਗਵਾਨ ਸ਼ਿਵ ਜੀ ਦੀਆਂ ਝਾਕੀਆ ਨੇ ਭਗਤਾਂ ਨੂੰ ਅਕਰਸ਼ਿਤ ਕੀਤਾ, ਉਥੇ ਹੀ ਸ਼ਹਿਰ ਦੇ ਉਦਮੀ ਨੌਜਵਾਨਾਂ ਨੇ ‘ਸਵੱਛ ਸਮਰਾਲਾ’ ਦਾ ਸੰਦੇਸ਼ ਦਿੰਦੇ ਹੋਏ ਸ਼ੋਭਾ ਯਾਤਰਾ ਦੇ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ `ਤੇ ਲੱਗੇ ਵੱਡੇ-ਵੱਡੇ ਲੰਗਰਾਂ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਪੂਰੇ ਬਜ਼ਾਰ ਵਿੱਚ ਲੰਗਰ ਖਾ ਕੇ ਸੜਕਾਂ `ਤੇ ਸੁੱਟੇ ਪਲਾਸਟਿਕ ਦੇ ਬਰਤਨ ਚੁੱਕੇ। ਉਦਮੀ ਨੌਜਵਾਨਾਂ ਨੇ ਭਾਰੀ ਬਾਰਿਸ਼ ਦੇ ਬਾਵਜੂਦ ਸਮਰਾਲਾ ਦੇ ਮੁੱਖ ਬਜ਼ਾਰ ਦੀ ਸਫਾਈ ਕਰਕੇ ਪੂਰੇ ਸ਼ਹਿਰ ਦਾ ਮਨ ਮੋਹ ਲਿਆ। ਇਨ੍ਹਾਂ ਨੌਜਵਾਨਾਂ ਦੇ ਇਸ ਚੰਗੇ ਕਾਰਜ ਦੀ ਪੂਰੇ ਸ਼ਹਿਰ ਵਿੱਚ ਸਰਾਹਨਾ ਕੀਤੀ ਜਾ ਰਹੀ ਹੈ।ਸੋਨੀ ਤਿਵਾੜੀ ਅਤੇ ਸਚਿਨ ਬੁੱਧੀਰਾਜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਕੋਈ ਵੀ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਨਿਕਲੇਗਾ, ਉਸ ਤੋਂ ਬਾਅਦ ਸ਼ਹਿਰ ਦੇ ਬਜਾਰਾਂ ਵਿੱਚ ਸਫਾਈ ਦਾ ਕਾਰਜ ਨਿਭਾਉਣਗੇ।    
 ਇਸ ਸਫਾਈ ਅਭਿਆਨ ਵਿੱਚ ਭਾਗ ਲੈਣ ਵਾਲਿਆਂ ਵਿੱਚ ਸਿਕੰਦਰ ਸਿੰਘ, ਅਜੈ ਪੋਪਲੀ, ਦੀਪਕ ਬੁੱਧੀ ਰਾਜਾ, ਸੌਰਵ ਅਰੋੜਾ, ਪਵਨ ਕੁਮਾਰ ਆਦਿ ਵੀ ਸ਼ਾਮਲ ਸਨ।
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply