ਸਮਰਾਲਾ, 3 ਮਾਰਚ (ਪੰਜਾਬ ਪੋਸਟ- ਇੰਦਰਜੀਤ ਕੰਗ) – ਹਰ ਸਾਲ ਦੀ ਤਰ੍ਹਾਂ ਮਹਾਂ ਸ਼ਿਵਰਾਤਰੀ ਦੇ ਸ਼ੁੱਭ ਅਵਸਰ `ਤੇ ਸਮਰਾਲਾ `ਚ ਵਿਸ਼ਾਲ ਸ਼ੋਭਾ ਯਾਤਰਾ ਦਾ
ਆਯੋਜਨ ਕੀਤਾ ਗਿਆ।ਸ਼ਿਵਰਾਤਰੀ ਦੀ ਪੂਰਵ ਸੰਧਿਆ ਮੌਕੇ ਜਿਥੇ ਭਗਵਾਨ ਸ਼ਿਵ ਜੀ ਦੀਆਂ ਝਾਕੀਆ ਨੇ ਭਗਤਾਂ ਨੂੰ ਅਕਰਸ਼ਿਤ ਕੀਤਾ, ਉਥੇ ਹੀ ਸ਼ਹਿਰ ਦੇ ਉਦਮੀ ਨੌਜਵਾਨਾਂ ਨੇ ‘ਸਵੱਛ ਸਮਰਾਲਾ’ ਦਾ ਸੰਦੇਸ਼ ਦਿੰਦੇ ਹੋਏ ਸ਼ੋਭਾ ਯਾਤਰਾ ਦੇ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ `ਤੇ ਲੱਗੇ ਵੱਡੇ-ਵੱਡੇ ਲੰਗਰਾਂ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਪੂਰੇ ਬਜ਼ਾਰ ਵਿੱਚ ਲੰਗਰ ਖਾ ਕੇ ਸੜਕਾਂ `ਤੇ ਸੁੱਟੇ ਪਲਾਸਟਿਕ ਦੇ ਬਰਤਨ ਚੁੱਕੇ। ਉਦਮੀ ਨੌਜਵਾਨਾਂ ਨੇ ਭਾਰੀ ਬਾਰਿਸ਼ ਦੇ ਬਾਵਜੂਦ ਸਮਰਾਲਾ ਦੇ ਮੁੱਖ ਬਜ਼ਾਰ ਦੀ ਸਫਾਈ ਕਰਕੇ ਪੂਰੇ ਸ਼ਹਿਰ ਦਾ ਮਨ ਮੋਹ ਲਿਆ। ਇਨ੍ਹਾਂ ਨੌਜਵਾਨਾਂ ਦੇ ਇਸ ਚੰਗੇ ਕਾਰਜ ਦੀ ਪੂਰੇ ਸ਼ਹਿਰ ਵਿੱਚ ਸਰਾਹਨਾ ਕੀਤੀ ਜਾ ਰਹੀ ਹੈ।ਸੋਨੀ ਤਿਵਾੜੀ ਅਤੇ ਸਚਿਨ ਬੁੱਧੀਰਾਜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਕੋਈ ਵੀ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਨਿਕਲੇਗਾ, ਉਸ ਤੋਂ ਬਾਅਦ ਸ਼ਹਿਰ ਦੇ ਬਜਾਰਾਂ ਵਿੱਚ ਸਫਾਈ ਦਾ ਕਾਰਜ ਨਿਭਾਉਣਗੇ।
ਇਸ ਸਫਾਈ ਅਭਿਆਨ ਵਿੱਚ ਭਾਗ ਲੈਣ ਵਾਲਿਆਂ ਵਿੱਚ ਸਿਕੰਦਰ ਸਿੰਘ, ਅਜੈ ਪੋਪਲੀ, ਦੀਪਕ ਬੁੱਧੀ ਰਾਜਾ, ਸੌਰਵ ਅਰੋੜਾ, ਪਵਨ ਕੁਮਾਰ ਆਦਿ ਵੀ ਸ਼ਾਮਲ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media