ਪਟਿਆਲਾ, 5 ਮਾਰਚ (ਪੰਜਾਬ ਪੋਸਟ – ਹਰਜਿੰਦਰ ਜਵੰਦਾ) – ਆਗਾਮੀ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ `ਗੁੱਡੀਆਂ ਪਟੋਲੇ` ਕਈ ਪੱਖਾਂ ਤੋਂ
ਪੰਜਾਬੀ ਸਿਨੇਮਾ ਲਈ ਨਵੇਂ ਤਜੱਰਬੇ ਲੈ ਕੇ ਆ ਰਹੀ ਹੈ।ਦੁਨੀਆਂ ਭਰ ਵਿੱਚ ਵੱਸਦੇ ਗੁਰਨਾਮ ਭੁੱਲਰ ਦੇ ਪ੍ਰੇਮੀ ਇਸ ਦੀ ਸ਼ਿੱਦਤ ਨਾਲ ਉਡੀਕ ਕਰ ਰਹੇ ਹਨ।ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ `ਵਿਲੇਜ਼ਰ ਸਟੂਡੀਓ` ਦੀ ਪ੍ਰੋਡਕਸ਼ਨ ਹੈ।ਜਿਸ ਦੇ ਨਿਰਮਾਤਾ ਭਗਵੰਤਪਾਲ ਸਿੰਘ ਵਿਰਕ ਅਤੇ ਨਵ ਵਿਰਕ ਹਨ।
ਫ਼ਿਲਮ `ਚ ਮੁੱਖ ਅਦਾਕਾਰ ਗੁਰਨਾਮ ਭੁੱਲਰ ਅਤੇ ਅਦਾਕਾਰਾ ਸੋਨਮ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਤਾਨੀਆ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ ਅਤੇ ਸ਼ੀਮਾ ਕੌਸਲ ਆਦਿ ਕਲਾਕਾਰ ਵੀ ਅਹਿਮ ਭੂਮਿਕਾ `ਚ ਨਜ਼ਰ ਆਉਣਗੇ।ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਜਗਦੀਪ ਸਿੱਧੂ ਦੇ ਹਨ।
ਗੁਰਨਾਮ ਭੁੱਲਰ ਦਾ ਕਹਿਣਾ ਹੈ ਕਿ ਮੇਰਾ ਸੁਪਨਾ ਸੀ ਕਿ ਮੈਂ ਪੰਜਾਬੀ ਸਿਨੇਮਾ ਵਿਚ ਕਿਸਮਤ ਅਜ਼ਮਾਵਾਂ ਅਤੇ ਉਹ ਆਪਣੀ ਇਸ ਫ਼ਿਲਮ ਲਈ ਬੇਹੱਦ ਉਤਸੁਕ ਹਨ।ਜਿਉਂ-ਜਿਉਂ ਫਿਲਮ ਰਿਲੀਜ਼ ਦਾ ਦਿਨ ਨੇੜੇ ਆ ਰਿਹਾ ਹੈ, ਇਹ ਉਤਸੁਕਤਾ ਵਧ ਰਹੀ ਹੈ।ਉਨਾਂ ਕਿਹਾ ਫ਼ਿਲਮ ਦੀ ਕਹਾਣੀ ਤੋਂ ਦਰਸ਼ਕਾਂ ਨੂੰ ਕੁੱਝ ਸਿੱਖਣ ਨੂੰ ਮਿਲੇਗਾ ਅਤੇ ਮਨੋਰੰਜਨ ਵੀ ਕਮਾਲ ਦਾ ਹੋਵੇਗਾ। ਉਨਾਂ ਆਸ ਪ੍ਰਗਟਾਈ ਕਿ ਇਹ ਫਿਲਮ ਪੰਜਾਬੀ ਫਿਲਮ ਇੰਡਸਟਰੀ `ਚ ਸ਼ਿਖਰਾਂ ਛੂਹੇਗੀ।
Check Also
ਕਰਮਜੀਤ ਸਿੰਘ ਰਿੰਟੂ ਨੇ 4 ਨਵੇਂ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਦੇ …
Punjab Post Daily Online Newspaper & Print Media