ਸਮਰਾਲਾ, 5 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਹਲਕਾ ਸਮਰਾਲਾ ਦੇ ਪਿੰਡ ਮਹਿਦੂਦਾਂ ਵਿਖੇ ਯੋਗੀ ਨਾਥ ਨੌਜਵਾਨ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪ੍ਰਤਾਪ ਨਾਥ ਦੀ 30ਵੀਂ ਬਰਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਮਨਾਈ ਗਈ।ਪ੍ਰਧਾਨ ਮਲਕੀਤ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਮਹਿਦੂਦਾਂ ਵਿਖੇ ਯੋਗੀ ਭਾਈਚਾਰੇ ‘ਚ ਆਉਂਦਾ ਤੂਰ ਪਰਿਵਾਰ ਰਹਿੰਦਾ ਹੈ।ਜਿਨ੍ਹਾਂ ਦੇ ਪੁਰਖੇ ਬਾਬਾ ਪ੍ਰਤਾਪ ਨਾਥ ਦੀ ਲਿਵ ਪ੍ਰਮਾਤਮਾ ਨਾਲ ਜੁੜੀ ਹੋਈ ਸੀ।100 ਸਾਲ ਤੋਂ ਜਿਆਦਾ ਉਮਰ ਹੋ ਜਾਣ `ਤੇ ਵੀ ਉਹ ਚੰਗੀ ਸੇਹਤ ਦਾ ਮਾਲਕ ਅਤੇ ਨਿਤਨੇਮੀ ਸੀ।ਉਨ੍ਹਾਂ ਤੂਰ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਨਾਲ ਲੋਕਾਂ ਦੀ ਸੇਵਾ ਕਰਨ ਦੀ ਸਿੱਖਿਆ ਦਿੱਤੀ ਸੀ।ਉਨ੍ਹਾਂ ਆਪਣੀ ਮੌਤ ਤੋਂ ਅੱਠ ਦਿਨ ਪਹਿਲਾਂ ਹੀ ਖੁਦ ਦੀ ਮੌਤ ਹੋਣ ਦਾ ਸਮਾਂ ਤੱਕ ਦੱਸ ਦਿੱਤਾ ਸੀ।ਬਾਬਾ ਜੀ ਦੇ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਵਲੋਂ ਇਲਾਕੇ ਦੇ ਸਹਿਯੋਗ ਨਾਲ ਉਨ੍ਹਾਂ ਦੀ ਬਰਸੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾ ਕੇ ਮਨਾਈ ਗਈ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ, ਗੁਰਮੇਲ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਰਾਮ ਮੂਰਤੀ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਬਿੱਲੂ, ਮੇਜਰ ਸਿੰਘ, ਮੇਜਰ ਸਿੰਘ ਭੋਲਾ, ਅਮਰਜੀਤ ਸਿੰਘ, ਹਰਜਿੰਦਰ ਸਿੰਘ, ਸ਼ੰਕਰ ਸਿੰਘ, ਦਰਬਾਰਾ ਸਿੰਘ, ਰਾੲਜੀਤ ਸਿੰਘ, ਰਾਏਸਾਬ੍ਹ ਪੰਛੀ, ਸੋਹਣ ਸਿੰਘ, ਅਮੋਲਕ ਸਿੰਘ ਆਦਿ ਵੀ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media