Saturday, August 2, 2025
Breaking News

ਬਾਬਾ ਪ੍ਰਤਾਪ ਨਾਥ ਦੀ 30ਵੀਂ ਬਰਸੀ ਮਨਾਈ ਗਈ

ਸਮਰਾਲਾ, 5 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਹਲਕਾ ਸਮਰਾਲਾ ਦੇ ਪਿੰਡ ਮਹਿਦੂਦਾਂ ਵਿਖੇ ਯੋਗੀ ਨਾਥ ਨੌਜਵਾਨ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪ੍ਰਤਾਪ ਨਾਥ ਦੀ 30ਵੀਂ ਬਰਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਮਨਾਈ ਗਈ।ਪ੍ਰਧਾਨ ਮਲਕੀਤ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਮਹਿਦੂਦਾਂ ਵਿਖੇ ਯੋਗੀ ਭਾਈਚਾਰੇ ‘ਚ ਆਉਂਦਾ ਤੂਰ ਪਰਿਵਾਰ ਰਹਿੰਦਾ ਹੈ।ਜਿਨ੍ਹਾਂ ਦੇ ਪੁਰਖੇ ਬਾਬਾ ਪ੍ਰਤਾਪ ਨਾਥ ਦੀ ਲਿਵ ਪ੍ਰਮਾਤਮਾ ਨਾਲ ਜੁੜੀ ਹੋਈ ਸੀ।100 ਸਾਲ ਤੋਂ ਜਿਆਦਾ ਉਮਰ ਹੋ ਜਾਣ `ਤੇ ਵੀ ਉਹ ਚੰਗੀ ਸੇਹਤ ਦਾ ਮਾਲਕ ਅਤੇ ਨਿਤਨੇਮੀ ਸੀ।ਉਨ੍ਹਾਂ ਤੂਰ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਨਾਲ ਲੋਕਾਂ ਦੀ ਸੇਵਾ ਕਰਨ ਦੀ ਸਿੱਖਿਆ ਦਿੱਤੀ ਸੀ।ਉਨ੍ਹਾਂ ਆਪਣੀ ਮੌਤ ਤੋਂ ਅੱਠ ਦਿਨ ਪਹਿਲਾਂ ਹੀ ਖੁਦ ਦੀ ਮੌਤ ਹੋਣ ਦਾ ਸਮਾਂ ਤੱਕ ਦੱਸ ਦਿੱਤਾ ਸੀ।ਬਾਬਾ ਜੀ ਦੇ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਵਲੋਂ ਇਲਾਕੇ ਦੇ ਸਹਿਯੋਗ ਨਾਲ ਉਨ੍ਹਾਂ ਦੀ ਬਰਸੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾ ਕੇ ਮਨਾਈ ਗਈ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ, ਗੁਰਮੇਲ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਰਾਮ ਮੂਰਤੀ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਬਿੱਲੂ, ਮੇਜਰ ਸਿੰਘ, ਮੇਜਰ ਸਿੰਘ ਭੋਲਾ, ਅਮਰਜੀਤ ਸਿੰਘ, ਹਰਜਿੰਦਰ ਸਿੰਘ, ਸ਼ੰਕਰ ਸਿੰਘ, ਦਰਬਾਰਾ ਸਿੰਘ, ਰਾੲਜੀਤ ਸਿੰਘ, ਰਾਏਸਾਬ੍ਹ ਪੰਛੀ, ਸੋਹਣ ਸਿੰਘ, ਅਮੋਲਕ ਸਿੰਘ ਆਦਿ ਵੀ  ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply