Wednesday, September 9, 2026

ਅਤੁਲ ਨਾਗਪਾਲ ਨੇ ਕਬੱਡੀ ਟੂਰਨਾਮੈਂਟ ਵਿਜੇਤਾਵਾਂ ਨੂੰ ਕੀਤਾ ਸਨਮਾਨਿਤ

PPN08091402

ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) – ਅਮਰ ਸ਼ਹੀਦ ਗੁਰਜੀਤ ਸਿੰਘ ਸਪੋਟਰਸ ਕਲੱਬ ਅਤੇ ਬਾਬਾ ਜੀਵਨ ਸਿੰਘ ਸਭਾ ਵੱਲੋਂ ਪਿੰਡ ਸ਼ਹਤੀਰਵਾਲਾ ਵਿੱਚ 9ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕਰਵਾਏ ਗਏ ਟੂਰਨਾਮੈਂਟ ਵਿੱਚ ਆਲ ਇੰਡਿਆ ਫੂਡ ਟਾਸਕ ਪ੍ਰੋਸੈਸਿੰਗ ਕਮੇਟੀ ਦੇ ਵਿਸ਼ੇਸ਼ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸਕੱਤਰ ਅਤੁਲ ਨਾਗਪਾਲ ਨੇ ਬਤੋਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਉੱਤੇ ਸੰਬੋਧਿਤ ਕਰਦੇ ਹੋਏ ਸ਼੍ਰੀ ਨਾਗਪਾਲ ਨੇ ਟੂਰਨਾਮੈਂਟ ਅਤੇ ਗ੍ਰਾਮ ਪੰਚਾਇਤ ਦੁਆਰਾ ਖੇਡ ਟੂਰਨਾਮੈਂਟ ਕਰਵਾਏ ਜਾਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨੋਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਹੀ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਅਜਿਹੇ ਟੂਰਨਾਮੈਂਟਾਂ ਦਾ ਸਮੇਂ ਸਮੇ ਂਤੇ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਨਾਗਪਾਲ ਨੇ ਕਿਹਾ ਕਿ ਖੇਡਾਂ ਦੇ ਜਰਇਏ ਨੋਜਵਾਨਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਦੇ ਨਾਲ ਨਾਲ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।ਇਸ ਮੌਕੇ ਉੱਤੇ ਆਯੋਜਨ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਸਰਪ੍ਰਸਤ ਅਵਤਾਰ ਸਿੰਘ, ਸਕੱਤਰ ਬੰਟੀ ਕੁਮਾਰ, ਨਾਇਕ ਬਰਾਦਰੀ ਦੇ ਪ੍ਰਧਾਨ ਪ੍ਰੇਮ ਕੁਮਾਰ, ਸਰਪੰਚ ਬੱਗਾ ਅਤੇ ਸੰਦੀਪ ਸਿੰਘ ਵੱਲੋਂ ਸ਼੍ਰੀ ਨਾਗਪਾਲ ਨੂੰ ਸਨਮਾਨਿਤ ਕਰ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ । ਅਤੁਲ ਨਾਗਪਾਲ ਨੇ ਕਬੱਡੀ ਟੂਰਨਾਮੈਂਟ ਵਿਜੇਤਾਵਾਂ ਨੂੰ ਕੀਤਾ ਸਨਮਾਨਿਤ ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply