Friday, October 18, 2024

ਮੁਕਾਬਲੇ ਵਿੱਚ ਭਾਗ ਲੈਣ ਨਾਲ ਬੱਚੀਆਂ ਦਾ ਵਧਦਾ ਹੈ ਬੌਧਿਕ ਵਿਕਾਸ – ਰੂਬੀਨਾ ਅਨੇਜਾ

ਸਕਰੈਪ ਬੁੱਕ ਸਜਾਓ ਮੁਕਾਬਲੇ ਵਿੱਚ ਈਸ਼ਪ੍ਰੀਤ ਅਤੇ ਤਨਵੀਰ ਸ਼ਰਮਾ ਅੱਵਲ

PPN08091403

ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) : ਸਥਾਨਕ ਰਾਧਾ ਸਵਾਮੀ ਕਲੋਨੀ ਸਥਿਤ ਗਾਡ ਗਿਫਟੇਡ ਕਿਡਸ ਹੋਮ (ਪਲੇ-ਵੇ ਸਕੂਲ ) ਵਿੱਚ ਸਕਰੈਪ ਬੁੱਕ ਸਜਾਓ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਨੇ ਦੱਸਿਆ ਕਿ ਬੱਚੇ ਆਪਣੇ ਘਰ ਤੋਂ ਸਕਰੈਪ ਬੁੱਕ ਉੱਤੇ ਫੁਲ, ਫਲ, ਸਬਜੀਆਂ ਅਤੇ ਪੰਛੀਆਂ ਦੇ ਚਿੱਤਰ ਚਿਪਕਾ ਕੇ ਲਿਆਏ ਸਨ। ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ ਇਸ ਪ੍ਰਕਾਰ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ।ਬੱਚਿਆਂ ਨੇ ਬੜੇ ਉਤਸ਼ਾਹ ਨਾਲ ਇਸ ਪ੍ਰੋਗਰਾਮ ਵਿੱਚ ਭਾਗ ਲਿਆ।ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਸਮਾਜਸੇਵੀ ਸ਼੍ਰੀਮਤੀ ਰੂਬੀਨਾ ਅਨੇਜਾ ਸਨ । ਨਿਰਣਾਇਕ ਦੀ ਭੂਮਿਕਾ ਸ਼੍ਰੀ ਸੰਜੈ ਅਨੇਜਾ ਨੇ ਨਿਭਾਈ ।
ਮੁੱਖ ਮਹਿਮਾਨ ਸ਼੍ਰੀਮਤੀ ਰੂਬੀਨਾ ਅਨੇਜਾ ਨੇ ਆਪਣੇ ਸੰਦੇਸ਼ ਵਿੱਚ ਦੱਸਿਆ ਕਿ ਮੁਕਾਬਲੇ ਦੇ ਮਾਧਿਅਮ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ। ਸਕੂਲ ਪ੍ਰਬੰਧਨ ਦੁਆਰਾ ਇਸ ਪ੍ਰਕਾਰ ਦੀ ਮੁਕਾਬਲੇ ਕਰਵਾਉਣਾ ਅਤਿ ਪ੍ਰਸੰਸਾਯੋਗ ਕੰਮ ਹੈ ਕਿਉਂਕਿ ਬੱਚਿਆਂ ਨੂੰ ਜੇਕਰ ਬਾਲ ਅਵਸਥਾ ਵਿਚ ਹੀ ਮੁਕਾਬਲਿਆਂ ਵਿਚ ਭਾਗ ਕਰਵਾਇਆ ਜਾਵੇ ਤਾਂ ਇਸ ਨਾਲ ਬੱਚਿਆਂ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਬੱਚਾ ਟੀਚੇ ਵੱਲ ਆਗੂ ਹੋ ਜਾਂਦਾ ਹੈ।ਸਕੂਲ ਦੇ ਪ੍ਰਬੰਧਨ ਆਰ ਆਰ ਠਕਰਾਲ ਨੇ ਦੱਸਿਆ ਕਿ ਸਾਰੇ ਪ੍ਰੋਗਰਾਮ ਬੱਚਿਆਂ ਦੇ ਮਾਤਾ-ਪਿਤਾ ਅਤੇ ਅਭਿਭਾਵਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੁੰਦੇ ਹਨ। ਉਨ੍ਹਾਂ ਨੇ ਸਮੂਹ ਮਾਤਾ-ਪਿਤਾ ਅਤੇ ਅਭਿਭਾਵਕਾਂ ਦਾ ਧੰਨਵਾਦ ਕਰਦੇ ਹੋਏ ਸਹਿਯੋਗ ਦੀ ਅਪੀਲ ਕੀਤੀ।ਇਸ ਪ੍ਰੋਗਰਾਮ ਵਿੱਚ ਈਸ਼ਪ੍ਰੀਤ, ਤਨਵੀਰ, ਨਕਸ਼ ਬਤਰਾ, ਅਵਨੀ ਬਤਰਾ, ਨਮਨ ਗੁੰਬਰ, ਕਿਰਣਪ੍ਰੀਤ ਕੌਰ ਅੱਵਲ ਰਹੇ।ਅੰਤ ਵਿੱਚ ਸਕੂਲ ਪ੍ਰਬੰਧਨ ਵਲੋਂ ਸ਼੍ਰੀਮਤੀ ਅਤੇ ਸ਼੍ਰੀ ਅਨੇਜਾ ਦਾ ਧੰਨਵਾਦ ਕੀਤਾ ਗਿਆ ਅਤੇ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇਕੇ ਪੁਰਸਕ੍ਰਿਤ ਕੀਤਾ ਗਿਆ ਅਤੇ ਮੁੱਖ ਮਹਿਮਾਨ ਸ਼੍ਰੀਮਤੀ ਅਨੇਜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੈਡਮ ਮੀਨਾ ਵਰਮਾ ਅਤੇ ਪਾਇਲ ਲੋਟਾ ਨੇ ਭਰਪੂਰ ਸਹਿਯੋਗ ਦਿੱਤਾ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply