Sunday, September 20, 2026

ਕੁਰਸੀ ਦਾ ਨਸ਼ਾ

ਬੁੱਧੀਜੀਵੀਆਂ ਕੋਲ ਜੇਕਰ ਬੈਠ ਜਾਈਏ,
ਮੂੰਹ ਆਪਣਾ ਕਦੇ ਵੀ ਖੋਲੀਏ ਨਾ।
ਗੱਲ ਹੋਵੇ ਭਾਵੇਂ 100 ਫੀਸਦ ਝੂਠੀ,
ਭੁੱਲ ਕੇ ਵਿੱਚ ਕਦੇ ਵੀ ਬੋਲੀਏ ਨਾ।
ਤਾਕਤ ਹੁੰਦਿਆਂ, ਬੰਦੇ ਦਾ ਪਤਾ ਲੱਗਦਾ,
ਨਿਮਰਤਾ ਉਸ ਵਿੱਚ ਕਦੇ ਵੀ ਟੋਲੀਏ ਨਾ।
ਕਹਿੰਦੇ! ਕੁਰਸੀ ਦਾ ਨਸ਼ਾ ਹੈ ਬੜਾ ਮਾੜਾ,
ਬੈਠ ਕੁਰਸੀ `ਤੇ `ਸੁੱਖ` ਕਦੇ ਡੋਲੀਏ ਨਾ।

Sukhbir Khurmania

 

 

ਸੁਖਬੀਰ ਸਿੰਘ ਖੁਰਮਣੀਆਂ
ਅੰਮ੍ਰਿਤਸਰ।
ਮੋ – 98555 12677

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply