ਖੂਨਦਾਨ ਕੈਂਪ `ਚ ਇਕੱਤਰ ਕੀਤਾ 45 ਯੂਨਿਟ ਖੂਨ
ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਵਿੰਦਰ ਸਿੰਘ ਲੋਟੇ ਸਹਾਇਕ
ਡਾਇਰੈਕਟਰ ਯੁਵਕ ਸੇਵਾਵਾਂ ਅੰਮਿ੍ਰਤਸਰ ਦੀ ਅਗਵਾਈ ਵਿੱਚ ‘ਜਿਲ੍ਹਾ ਪੱਧਰੀ ਰਾਸ਼ਟਰੀ ਯੁਵਕ ਦਿਵਸ’ ਸਥਾਨਕ ਹਿੰਦ ਕਾਲਜ ਵਿਖੇ ਮਨਾਇਆ ਗਿਆ।ਪ੍ਰੋਗਰਾਮ ਵਿੱਚ ਜਿਲ੍ਹੇ ਦੇ ਵੱਖ-ਵੱਖ ਕਾਲਜਾਂ ਵਲੋਂ ਖੂਨਦਾਨ ਕੈਂਪ ਵੀ ਲਾਇਆ ਗਿਆ।ਜਿਸ ਦੋਰਾਨ 45 ਯੂਨਿਟ ਖੂਨ ਇਕੱਤਰ ਕੀਤਾ ਗਿਆ।ਸਲੋਗਨ ਰਾਈਟਿੰਗ, ਲੇਖ ਰਚਨਾ ਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਵੀ ਵਲੰਟੀਅਰਾਂ ਨੇ ਭਾਗ ਲਿਆਸਲੋਗਨ ਰਾਈਟਿੰਗ ਵਿੱਚ ਤਾਨੀਆ ਵਰਮਾਨੀ, ਹਰਮਨਦੀਪ ਕੌਰ ਨੇ ਦੂਜਾ ਤੇ ਅਰਜੁਨ ਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਨਿਬੰਧ (ਲੇਖ) ਰਚਨਾ ’ਚ ਰੂਹੀਪ੍ਰੀਤ ਕੌਰ ਨੇ ਪਹਿਲਾ, ਮਯੰਕ ਖੰਨਾ ਨੇ ਦੂਜਾ ਤੇ ਦਵਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਭਿਆਚਾਰਕ ਪ੍ਰੋਗਰਾਮ ਵਿੱਚ ਜੀਵਨਜੋਤ ਨੇ ਪਹਿਲਾ, ਰਤਨਾਕਰ ਨੇ ਦੂਜਾ ਤੇ ਅਕਾਸ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।।
ਅੰਮਿ੍ਰਤਸਰ ਜਿਲ੍ਹੇ ਵਿੱਚ ਚੱਲ ਰਹੇ ਰੈਡ ਰਿਬਨ ਕਲੱਬ ਤੇ ਐਨ.ਐਸ.ਐਸ ਯੂਨਿਟਾਂ ਦੇ ਵਿਦਿਆਰਥੀਆਂ ਨੇ ਵੀ ਖੂਨਦਾਨ ਕੀਤਾ। ਵਿਕਾਸ ਸੋਨੀ ਕੌਂਸਲਰ ਨੇ ਯੁਵਕ ਦਿਵਸ ਦੀ ਵਧਾਈ ਦਿੱਤੀ ਤੇ ਯੁਵਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਡਾ. ਪੀ.ਕੇ ਸ਼ਰਮਾ ਪਿ੍ਰੰਸੀਪਲ ਹਿੰਦੂ ਕਾਲਜ ਅੰਮਿ੍ਰਤਸਰ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਕਿਹਾ ਤੇ ਜੇਤੂਆਂ ਨੂੰ ਵਧਾਈ ਦਿੱਤੀ।
ਅੰਤ ਵਿੱਚ ਦਵਿੰਦਰ ਸਿੰਘ ਲੋਟੇ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ ਤੇ ਵਿਦਿਅਰਥੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ।ਉਨਾਂ ਕਿਹਾ ਕਿ ਯੁਵਾ ਪੀੜੀ ਨੂੰ ਸਮਾਜ ਸੇਵਾ ਤੇ ਕਦਰਾਂ-ਕੀਮਤਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਸਮੇ ਗੁਰਜੀਤ ਸਿੰਘ ਸਟੈਨੋ, ਹਰਦੀਪ ਸਿੰਘ ਸਮਾਜ ਸੇਵੀ, ਮੈਡਮ ਜੇਤਲੀ ਤੇ ਸੰਦੀਪ ਕੁਮਾਰ ਵੀ ਮੌਜੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media