Monday, March 30, 2026

ਮੇਅਰ ਰਿੰਟੂ ਨੇ 35 ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਸੌਂਪੇ ਨਿਯੁੱਕਤੀ ਪੱਤਰ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਨਗਰ ਨਿਗਮ `ਚ ਡਿਊਟੀ ਦੌਰਾਨ ਮਾਰੇ ਗਏ ਮੁਲਾਜ਼ਮਾਂ ਦੇ PUNJ110320190635 ਆਸ਼ਰਿਤਾਂ ਨੂੰ ਨਿਯੁੱਕਤੀ ਪੱਤਰ ਸੌਂਪੇ ਹਨ।ਜਿਸ ਉਪਰੰਤ ਉਨਾਂ ਵਲੋਂ ਕਰੋੜਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਮੇਅਰ ਰਿੰਟੂ ਨੇ ਇਸ ਸਬੰਧੀ ਬਣਾਈ ਗਈ ਕਮੇਟੀ ਵਲੋਂ ਹਰੀ ਝੰਡੀ ਦੇਣ `ਤੇ ਉਨਾਂ ਨੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ 35 ਆਸ਼ਰਿਤਾਂ ਨੂੰ ਨਿਯੁੱਕਤੀ ਪੱਤਰ ਸੌਂਪੇ ਗਏ ਹਨ।ਜਦ ਕਿ ਬਕਾਇਆ ਰਹਿ ਗਏ ਆਸ਼ਰਿਤਾਂ ਵਲੋਂ ਦਸਤਾਵੇਜ਼ ਮੁਕੰਮਲ ਕਰ ਲੇਣ `ਤੇ ਉਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।ਅੱਜ ਸੌਂਪੇ ਗਏ ਨਿਯੁੱਕਤੀ ਪੱਤਰ ਜਿਆਦਾਤਰ ਚੌਥਾ ਦਰਜਾ ਸਫਾਈ ਕਰਮਚਾਰੀ, ਬੇਲਦਾਰ ਤੇ ਚੌਕੀਦਾਰ ਦੀਆਂ ਨੌਕਰੀਆਂ ਦੇ ਹਨ।ਉਨਾਂ ਦਸਿਆ ਕਿ ਅਮ੍ਰਿਤ ਪ੍ਰਾਜੈਕਟ ਤਹਿਤ 60 ਕਰੋੜ ਦੇ ਵਿਕਾਸ ਕੰਮਾਂ  ਦਾ ਸ਼ੁਭਆਰੰਭ ਕੀਤਾ ਗਿਆ ਹੈ।ਜਿੰਨਾਂ ਵਿੱਚ ਕਿ 18 ਸਮਾਰਟ ਬਿਨ ਅਤੇ 10 ਬੋਟਲ ਕਰੱਸ਼ਰ ਮਸ਼ੀਨਾਂ ਦਾ ਉਦਘਾਟਨ ਵੀ ਸ਼ਾਮਲ ਹੈ।ਇਹਨਾਂ ਦੋਨਾਂ ਪ੍ਰਾਜੈਕਟਾਂ ਦੀ ਕੁੱਲ ਲਾਗਤ 4 ਕਰੋੜ ਰੁਪਏ ਬਣਦੀ ਹੈ।
ਮੇਅਰ ਰਿੰਟੂ ਨੇ ਕਿਹਾ ਕਿ ਗੁਰੂ ਨਗਰੀ ਦਾ ਵਿਕਾਸ ਉਨਾਂ ਦੀ ਤਰਜ਼ੀਹ ਹੈ।ਉਨ੍ਹਾਂ ਨੇ ਨਵ-ਨਿਯੁੱਕਤ ਕਰਮਚਾਰੀਆਂ ਨੂੰ ਕਿਹਾ ਕਿ ਅਜੋਕੇ ਸਮੇ ਸਰਕਾਰੀ ਨੌਕਰੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ।ਇਸ ਲਈ ਸਭ ਪੂਰੀ ਈਮਾਨਦਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਨੂੰ ਗੁਰੂ ਨਗਰੀ ਦੀ ਸੇਵਾ ਸਮਝਣ।
ਇਸ ਮੌਕੇ ਡਿਪਟੀ ਮੇਅਰ ਯੂਨਸ ਕੁਮਾਰ, ਜਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ, ਐਡੀਸ਼ਨਲ ਕਮਿਸ਼ਨਰ ਕੋਮਲ ਮਿੱਤਲ, ਜੁਆਇੰਟ ਕਮਿਸ਼ਨਰ ਨਿਤੀਸ਼ ਸਿੰਗਲਾ, ਐਸ.ਈ ਟਿੱਕਾ ਰਾਜ ਜੱਸਰ ਤੇ ਅਨੁਰਾਗ ਮਹਾਜਨ,  ਸਿਹਤ ਅਧਿਕਾਰੀ ਡਾ. ਅਜਯ ਕੰਵਰ, ਕੌਂਸਲਰ ਮਮਤਾ ਦੱਤਾ, ਪ੍ਰਮੋਦ ਬਬਲਾ, ਸੁਖਦੇਵ ਚਾਹਲ, ਦਲਬੀਰ ਸਿੰਘ  ਮੰਮਣਕੇ, ਰਿਤੇਸ਼ ਸ਼ਰਮਾ ਤੋਂ ਇਲਾਵਾ ਵਿਰਾਟ ਦੇਵਗਨ, ਸਤੀਸ਼ ਬੱਲੂ, ਵਿਧਾਇਕ ਇੰਦਰਬੀਰ ਬੁਲਾਰਿਆ ਦੇ ਓ.ਐਸ.ਡੀ ਰਾਜੂ, ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨਵਾ ਪਿੰਡ ਆਦਿ ਵੀ ਮੌਜੂਦ ਸਨ ।  

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply