ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਅੰਦਰੂਨ ਸ਼ਹਿਰ ਦੀਆਂ 4 ਵਾਰਡਾਂ ਵਿੱਚ ਕੂੜੇ ਦੀ ਲਿਫਟਿੰਗ
ਸ਼ੁਰੂ ਕਰਨ ਲਈ ਕੂੜ ਚੁੱਕਣ ਵਾਲੀਆਂ ਗੱਡੀਆਂ ਨੂੰ ਨਿਗਮ ਦਫਤਰ ਰਣਜੀਤ ਐਵਨਿਊ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ।ਇਸ ਸਮੇਂ ਡਿਪਟੀ ਮੇਅਰ ਯੂਨਿਸ ਕੁਮਾਰ, ਜਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ, ਐਡੀਸ਼ਨਲ ਕਮਿਸ਼ਨਰ ਕੋਮਲ ਮਿੱਤਲ, ਜੁਆਇੰਟ ਕਮਿਸ਼ਨਰ ਨਿਤੀਸ਼ ਸਿੰਗਲਾ, ਐਸ.ਈ ਟਿੱਕਾ ਰਾਜ ਜੱਸਰ ਤੇ ਅਨੁਰਾਗ ਮਹਾਜਨ, ਸਿਹਤ ਅਧਿਕਾਰੀ ਡਾ. ਅਜਯ ਕੰਵਰ, ਪ੍ਰਦੇਸ਼ ਕਾਂਗਰਸ ਮਹਿਲਾ ਪ੍ਰਧਾਨ ਤੇ ਕੌਂਸਲਰ ਮਮਤਾ ਦੱਤਾ ਆਦਿ ਵੀ ਹਾਜਰ ਸਨ।
ਮੇਅਰ ਕਰਮਜੀਤ ਰਿੰਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮ੍ਰਿਤ ਪ੍ਰਾਜੈਕਟ ਆਧੀਨ ਸ਼ਹਿਰ ਵਿੱਚ 11 ਪੀਣ ਵਾਲੇ ਪਾਣੀ ਦੀਆਂ ਨਵੀਂ ਟੈਂਕੀਆਂ, 17 ਟਿਊਵੈਲ ਅਤੇ 250 ਕਿਲੋਮੀਟਰ ਵਾਟਰ ਸਪਲਾਈ ਦੀ ਪਾਈਪ ਪਾਉਣ ਦੇ ਪ੍ਰਾਜੈਕਟ `ਤੇ ਕੁੱਲ ਲਾਗਤ 53 ਆਵੇਗੀ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਖੇਤਰਾਂ ਵਿੱਚ ਗਰਮੀਆਂ ਦੌਰਾਨ ਵਾਟਰ ਸਪਲਾਈ ਦੀ ਬਿਹਤਰ ਸਪਲਾਈ ਅਤੇ ਕਿਸੇ ਵੀ ਮੁਸ਼ਕਲ ਦੇ ਹੱਲ ਲਈ 10 ਟੀਮਾਂ ਬਣਾਈਆਂ ਗਈਆਂ ਹਨ।ਹਰੇਕ ਵਿਧਾਨ ਸਭਾ ਹਲਕੇ ਵਿੱਚ ਦੋ ਟੀਮਾਂ ਕੰਮ ਕਰਨਗੀਆਂ।ਉਨਾਂ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਵਿਕਾਸ ਰੂਪੀ ਰੱਥ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ।
ਰਿੰਟੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਉਂਦੀ ਵਾਰ ਸਫਾਈ ਪਖੋਂ ਗੁਰੂ ਨਗਰੀ ਨੂੰ ਇੱਕ ਨੰਬਰ `ਤੇ ਲਿਆਉਣ ਲਈ ਸਹਿਯੋਗ ਦੇਣ।ਉਨਾਂ ਕਿਹਾ ਕਿ ਸ਼ਹਿਰ ਵਿੱਚ ਰੋਜਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ ਇਸ ਲਈ ਸਾਡਾ ਸਭ ਦਾ ਫਰਜ਼ ਹੈ ਕਿ ਉਹ ਆਪਣੇ ਆਲੇ ਦੁਆਲੇ ਸਫਾਈ ਦਾ ਧਿਆਨ ਰੱਖਣ ਤੇ ਗੰਦਗੀ ਨਾ ਫੈਲਣ ਦੇਣ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media