Wednesday, September 9, 2026

ਵਿਕਾਸ ਕੰਮਾ ਲਈ ਸਰਕਾਰ ਕੋਲ ਗ੍ਰਾਂਟ ਦੀ ਕੋਈ ਕੰਮੀ ਨਹੀਂ – ਜੋਸ਼ੀ

PPN08091417ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ) –  ਮਾਨਯੋਗ ਸਥਾਨਕ ਸਰਕਾਰ ਅਤੇ ਮੇਡਿਕਲ ਸਿਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵਲੋਂ ‘ਦੀ ਰਣਜੀਤ ਐਵੀਨਿਊ ਨੂੰ ਆਪਣੀ ਇਖਤਿਆਰੀ ਗ੍ਰਾਂਟ ਵਿਚੋਂ 2 ਲੱਖ ਰੁਪੇ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ। ਇਸ ਗ੍ਰਾਂਟ ਦੀ ਵਰਤੋਂ ‘ਦੀ ਰਣਜੀਤ ਐਵੀਨਿਊ ਵੈਲਫੇਅਰ ਐਸੋਸੀਏਸ਼ਨ’ ਵਲੋਂ ਪਾਰਕ/ਖੇਲ ਮੈਦਾਨ ਦੇ ਵਿਕਾਸ ਲਈ ਕੀਤੀ ਜਾਵੇਗੀ। ਇਸ ਮੋਕੇ ਤੇ ਐਸੋਸੀਏਸ਼ਨ ਦੇ ਸਾਰੇ ਮੇੰਬਰ ਮੋਜੂਦ ਸਨ| ਇਸ ਮੋਕੇ ਤੇ ਮੰਤਰੀ ਅਨਿਲ ਜੋਸ਼ੀ ਜੀ ਵਲੋਂ ਕਿਹਾ ਗਿਆ ਕਿ ਸਰਕਾਰ ਕੋਲ ਵਿਕਾਸ ਕੰਮਾ  ਲਈ ਗ੍ਰਾਂਟ ਦੀ ਕੋਈ ਕੰਮੀ ਨਹੀਂ ਹੈ। ਚਾਰੋਂ ਪਾਸੇ ਵਿਕਾਸ ਕੰਮ ਬਹੁੱਤ ਤੇਜੀ ਨਾਲ ਚੱਲ ਰਹੇ ਹਨ।  ਆਉਣ ਵਾਲੇ ਸਮੇ ਵਿਚ ਅੰਮ੍ਰਿਤਸਰ ਦੀ ਨੁਹਾਰ ਵੇਖਣ ਯੋਗ ਹੋਵੇਗੀ| ਇਸ ਮੋਕੇ ਤੇ ਸ਼ਿਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਉਪਕਾਰ ਸਿੰਘ ਸਿਧੂ, ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ ਫੋਜੀ, ਕੇਪਟਨ ਕਰਮ ਸਿੰਘ, ਜਸਪ੍ਰੀਤ ਸਿੰਘ, ਗੁਰਮੇਜ ਸਿੰਘ, ਹਰਭਜਨ ਸਿੰਘ ਬਸਰਾ, ਅਵਤਾਰ ਸਿੰਘ ਗਿੱਲ, ਸੁਖਦੇਵ ਸਿੰਘ, ਆਤਮਾ ਸਿੰਘ ਭੁਲਰ, ਜਗਦੀਸ਼ ਸਿੰਘ, ਗੁਰ੍ਪਾਲ੍ ਸਿੰਘ ਆਦਿ ਮੋਜੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply