ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 19ਵੀਂ ਸਾਹਿਰ ਲੁਧਿਆਣਵੀ ਨਾਈਟ ਦੌਰਾਨ ਗਜ਼ਲਾਂ ਅਤੇ ਕਵਾਲੀ ਦੀ ਮਹਿਫਲ ਸਥਾਨਕ
ਆਰਟ ਗੈਲਰੀ ਵਿਖੇ ਕਰਵਾਈ ਗਈ।ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਪੰਜਾਬ ਕੌਂਸਲ ਆਫ ਆਰਟ ਐਂਡ ਲਿਟਰੇਚਰ ਤੇ ਰੋਟਰੀ ਕਲੱਬ ਅੰਮ੍ਰਿਤਸਰ ਸਾਊਥ ਦੇ ਸਹਿਯੋਗ ਨਾਲ ਕਰਵਾਏ ਗਏ ਸੰਗੀਤਕ ਪ੍ਰੋਗਰਾਮ ਦੀ ਪ੍ਰਧਾਨਗੀ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੀ।ਜਦਕਿ ਪਦਮ ਸ੍ਰੀ ਵਿਜੇ ਚੋਪੜਾ ਬਤੌਰ ਮੁੱਖ ਮਹਿਮਾਨ ਅਤੇ ਆਈ.ਜੀ ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਜਲੰਧਰ ਦੇ ਸੁਰੇਂਦਰ ਸੇਠ ਸਾਹਿਰ ਲੁਧਿਆਣਵੀ ਨਾਈਟ ਦੇ ਸੂਤਰਧਾਰ ਸਨ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਤੇ ਇੰਜ. ਪੁਸ਼ਪਿੰਦਰ ਸਿੰਘ ਗਰੋਵਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਆਰਟ ਗੈਲਰੀ ਦੇ ਆਨ. ਜਨ. ਸ਼ਕੱਤਰ ਡਾ. ਏ.ਐਸ.ਚਮਕ ਨੇ ਦੱਸਿਆ ਕਿ ਡਾ. ਪੁਸ਼ਪਿੰਦਰ ਸਿੰਘ ਗਰੋਵਰ ਵਲੋਂ ਤਿਆਰ ਕੀਤੇ ਗਏ ਇਸ ਸੰਗੀਤਕ ਪ੍ਰੋਗਰਾਮ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਗੀਤ, ਕਵਾਲੀਆਂ ਤੇ ਗਜ਼ਲਾਂ ਨਾਲ ਸਾਹਿਰ ਲੁਧਿਆਣਵੀ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ।ਯਸ਼ ਪਾਲ ਮਿੰਟੂ ਨੇ ਅਸ਼ਕੋਂ ਨੇ ਜੋ ਪਾਇਆ ਹੈ, ਖਯਾਤੀ ਮੇਹਰਾ ਨੇ ਸਲਾਮ-ਏ-ਹਸਰਤ ਕਬੂਲ ਕਰ ਲੋ, ਡਾ. ਪੀ.ਐਸ ਗਰੋਵਰ ਨੇ ਜਾਨੇ ਵੋਹ ਕੈਸੇ ਲੋਗ ਥੇ, ਸੰਗੀਤਕਾਰ ਐਚ.ਐਸ ਸੋਹਲ ਨੇ ਬਰਬਾਦੇ ਮੋਹਬਤ ਕੀ ਦੁਆ, ਡਾ. ਅਮਿਤ ਧਵਨ ਨੇ ਕਭੀ ਖੁਦ ਪੇ ਕਭੀ ਹਾਲਾਤ ਪੇ, ਮਨੀਸ਼ ਅਰੋੜਾ ਨੇ ਦੂਰ ਰਹਿ ਕਰ ਨਾ ਕਰੋ ਬਾਤ, ਸ਼ਿਲਪੀ ਗਾਂਗੁਲੀ ਨੇ ਮਿਲਤੀ ਹੈ ਜ਼ਿੰਦਗੀ ਮੇਂ, ਸਾਹਿਲ ਪ੍ਰਤੀਕ ਨੇ ਦਿਲ ਖੁਸ਼ ਹੈ ਆਜ ਤੁਮ ਸੇ, ਪੰਕਜ਼ ਭਾਟੀਆ ਨੇ ਛੂ ਲੇਨੇ ਦੋ ਨਾਜ਼ੁਕ ਹੋਟੋਂ ਕੋ, ਰੋਹਿਤ ਅਰੋੜਾ ਨੇ ਯੇਹ ਵਾਦੀਆਂ ਯੇ ਫਿਜ਼ਾਏਂ, ਸੁਰੇਂਦਰ ਸੇਠ ਨੇ ਆਈ ਐਡਮਾਇਰ ਸਾਹਿਰ, ਭਾਨੂ ਵਰਮਾ ਨੇ ਡਾਂਸ ਤੇ ਗਜ਼ਲ, ਗੌਰਵ ਨੇ ਚਲੋ ਏਕ ਬਾਰ ਫਿਰ ਸੇ, ਡਾ. ਨਵਪ੍ਰੀਤ ਨੇ ਬੰਸਰੀ ਵਾਦਨ, ਗੁਰਪ੍ਰੀਤ ਨੇ ਰੰਗ ਔਰ ਨੂਰ ਕੀ, ਮਿੰਟੂ ਤੇ ਰਵੀ ਗੁਪਤਾ ਨੇ ਐ ਮੇਰੀ ਜੌਹਰਾ ਜਬੀਨ, ਲਤਿਕਾ-ਸ਼ਰੇਯਾ-ਸਲੋਨੀ-ਮਨੀਸ਼-ਸਾਹਿਲ ਨੇ ਬਰਸਾਤ ਕੀ ਰਾਤ ਕਵਾਲੀ ਗਾ ਕੇ ਖੂਬ ਰੰਗ ਬੰਨਿਆ।
ਦਰਸ਼ਕਾਂ ਵਿੱਚ ਬਖਤਾਵਰ ਸਿੰਘ ਨਿਗਮ ਕਮਿਸ਼ਨਰ ਫਗਵਾੜਾ, ਲੋਕਲ ਡੀਏਵੀ ਕਮੇਟੀ ਸੁਦਰਸ਼ਨ ਕਪੂਰ, ਪਬਲਿਸ਼ਰ ਕੁਲਵੰਤ ਸਿੰਘ ਸੂਰੀ, ਸ਼ਰਾਈਨ ਬੋਰਡ ਤੋਂ ਪਰਵਿੰਦਰ ਕੁਮਾਰ, ਬੀਬੀਕੇ ਡੀਏਵੀ ਕਾਲਜ ਪ੍ਰਿੰਸਪਲ ਡਾ. ਪੁਸ਼ਪਿੰਦਰ ਵਾਲੀਆ, ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਵੁਮੈਨ ਸੁਖਬੀਰ ਮਾਹਲ, ਡਾ. ਹਰਦਾਸ ਸਿੰਘ, ਅਵਿਨਾਸ਼ ਮਹਿੰਦਰੂ, ਹਰਮਿੰਦਰ ਸਿੰਘ ਫਰੀਡਮ, ਵਕੀਲ ਐਮ.ਐਸ ਸਚਦੇਵਾ, ਐਸ.ਪੀ.ਐਸ ਗਰੋਵਰ, ਐਮ.ਐਮ ਜੈਰਥ, ਸੀ.ਏ ਦਵਿੰਦਰ ਸਿੰਘ, ਦੁਸ਼ਯੰਤ ਚੌਧਰੀ ਅਾਿਦ ਹਾਜਰ ਸਨ।ਸਮਾਗਮ ਦੌਰਾਨ ਡਾ. ਨਵਪ੍ਰੀਤ ਸਿੰਘ ਹੰਸਪਾਲ, ਡਾ. ਅਮਿਤ ਧਵਨ, ਮਨੀਸ਼ ਅਰੋੜਾ ਅਤੇ ਸ਼ਰੇਯਾ ਨੂੰ ਆਰਟਿਸਟ ਆਫ 2018 ਦਾ ਐਵਰਡ ਨਾਲ ਸਨਮਾਨਿਤ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media