ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਕਮਿਸਟਰੀ ਵਿਭਾਗ ਵਲੋਂ ਰਾਸ਼ਟਰੀ ਵਿਗਿਆਨ ਦਿਵਸ
`ਤੇ ਡੀ.ਬੀ.ਟੀ ਵੱਲੋਂ ਸਪਾਂਸਰ “ਸਾਇੰਸ ਫ਼ਾਰ ਅ ਬੈਟਰ ਲੀਵਿੰਗ” ਅਤੇ `ਦ ਬਿਊਟੀਫੁੱਲ ਜਰਨੀ ਆਫ ਓਰਗੈਨਿਕ ਕਮਿਸਟਰੀ` ਉੱਪਰ ਗੈਸਟ ਲੈਕਚਰ ਕਰਵਾਇਆ।ਗੈਸਟ ਲੈਕਚਰ ਦੇ ਪ੍ਰਮੁੱਖ ਬੁਲਾਰੇ ਡਾ. ਵੰਦਨਾ ਭੱਲਾ, ਐਸੋਸੀਏਟ ਪ੍ਰੋਫ਼ੈਸਰ, ਕਮਿਸਟਰੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸਨ।ਡਾ. ਵੰਦਨਾ ਨੇ ਬੀ.ਐਸ.ਸੀ ਮੈਡੀਕਲ, ਬੀ.ਐਸ.ਸੀ ਨਾਨ-ਮੈਡੀਕਲ ਅਤੇ ਬੀ.ਐਸ.ਸੀ ਬਾਇਓਟੈਕਨੋਲੋਜੀ ਦੇ ਵਿਦਿਆਰਥੀਆਂ ਨੂੰ ਸਾਇੰਸ ਦੇ ਉਦੇਸ਼ ਅਤੇ ਮਹੱਤਤਾ ਦੱਸਦੇ ਹੋਇਆਂ ਕਮਿਸਟਰੀ ਨਾਲ ਬਿਹਤਰ ਜੀਵਨ ਜਿਊਣ ਦੇ ਤਰੀਕੇ ਸਾਂਝੇ ਕੀਤੇ।ਡਾ. ਵੰਦਨਾ ਨੇ ਵਿਦਿਆਰਥੀਆਂ ਨੂੰ ਸਰ ਸੀ.ਵੀ. ਰਮਨ ਦੀ ਜ਼ਿੰਦਗੀ ਅਤੇ ਪ੍ਰਾਪਤੀਆਂ ਅਤੇ ਉਨਾਂ ਦੀਆਂ ਖੋਜਾਂ ਦੇ ਪ੍ਰਭਾਵ ਕਰਕੇ ਹੀ ਰਾਸ਼ਟਰੀ ਵਿਗਿਆਨ ਦਿਵਸ ਭਾਰਤ ਵਿਚ ਮਨਾਇਆ ਜਾਂਦਾ ਹੈ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਵੱਲੋਂ ਜਾਣਕਾਰੀ ਭਰਪੂਰ ਲੈਕਚਰ ਦੇਣ ਲਈ ਧੰਨਵਾਦ ਕੀਤਾ। ਉਹਨਾਂ ਨੇ ਅਜਿਹੇ ਸਫ਼ਲ ਪ੍ਰੋਗਰਾਮ ਕਰਨ ਲਈ ਡਾ. ਪੂਨਮ ਖੁੱਲਰ, ਮੁੱਖੀ, ਕਮਿਸਟਰੀ ਵਿਭਾਗ ਅਤੇ ਹੋਰ ਫੈਕਲਟੀ ਮੈਂਬਰ ਮਿਸ ਵੰਦਨਾ ਗੁਪਤਾ, ਮਿਸ ਅਨੂ ਸੈਣੀ, ਮਿਸ ਲਵਯਨਾ ਟੰਡਨ, ਮਿਸ ਰਾਜਪ੍ਰੀਤ ਕੌਰ, ਮਿਸ ਪ੍ਰਭਜੋਤ ਕੌਰ, ਮਿਸ ਰਵਨੀਤ ਕੌਰ ਅਤੇ ਮਿਸ ਆਸਥਾ ਅਗਰਵਾਲ ਨੂੰ ਵਧਾਈ ਦਿੱਤੀ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media