ਪਠਾਨਕੋਟ, 16 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਹੋਈ।ਜ਼ਿਲ੍ਹਾ ਲੀਡ ਬੈਂਕ ਵਲੋਂ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਕਪੂਰਥਲਾ ਮੰਡਲ ਦੇ ਮੰਡਲ ਮੁਖੀ ਐਸ.ਪੀ ਸਿੰਘ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਵਿੱਤੀ ਸਾਲ 2019 ਦੇ ਕੰਮਾਂ ਦੀ ਸਮੀਖਿਆ ਕੀਤੀ ਗਈ।
ਜ਼ਿਲ੍ਹਾ ਲੀਡ ਬੈਂਕ ਮੈਨੇਜਰ ਰਾਜੇਸ਼ ਗੁਪਤਾ ਨੇ ਬੈਂਕਾਂ ਨੇ ਇਸ ਤਿਮਾਹੀ `ਚ ਵੰਡੇ ਗਏ ਕਰਜਾਂ ‘ਤੇ ਚਰਚਾ ਕਰਦਿਆਂ ਦੱਸਿਆ ਕਿ ਬੈਂਕਾਂ ਨੇ ਇਸ ਵਿੱਤੀ ਸਾਲ ਦੇ ਸਮੇਂ ਦੌਰਾਨ ਦਸੰਬਰ 2018 ਤੱਕ 1082 ਕਰੋੜ ਰੁਪਏ ਦੇ ਕਰਜੇ ਵੰਡੇ ਗਏ ਜਿਸ ਵਿੱਚੋਂ 799 ਕਰੋੜ ਰੁਪਏ ਪ੍ਰਾਥਮਿਕ ਖੇਤਰ ਨੂੰ ਦਿੱਤੇ ਗਏ।ਰਾਜੇਸ਼ ਗੁਪਤਾ ਨੇ ਇਹ ਵੀ ਦੱਸਿਆ ਕਿ ਇਸ ਤਿਮਾਹੀ ਸਮੇਂ ਦੋਰਾਨ ਪੰਜਾਬ ਨੈਸ਼ਨਲ ਬੈਂਕ ਨੇ 22 ਸੈਲਫ ਹੈਲਪ ਗਰੁੱਪਾਂ ਨੂੰ 27 ਲੱਖ ਰੁਪਏ ਦੇ ਕਰਜਿਆਂ ਦੀ ਵੰਡ ਕੀਤੀ ਹੈ।
ਬੈਂਕਾਂ ਵਲੋਂ ਕੀਤੇ ਗਏ ਕੰਮਾਂ ਦੇ ਆਧਾਰ ‘ਤੇ ਬੈਂਕਾਂ ਦੀ ਮੈਰਿਟ ਲਿਸਟ ਬਣਾਈ ਗਈ।ਜਿਸ ਵਿੱਚ ਪੰਜਾਬ ਨੈਸ਼ਨਲ ਬੈਂਕ ਲਗਾਤਾਰ 9ਵੀ ਵਾਰ ਜ਼ਿਲ੍ਹੇ `ਚ ਪਹਿਲੇ ਸਥਾਨ `ਤੇ ਰਿਹਾ, ਦੂਸਰਾ ਸਥਾਨ ਜੇ ਐਂਡ ਕੇ ਬੈਂਕ ਅਤੇ ਤੀਸਰਾ ਸਥਾਨ ਸੰਯੁਕਤ ਰੁਪ ਵਿੱਚ ਪੰਜਾਬ ਗ੍ਰਾਮੀਣ ਬੈਂਕ ਅਤੇ ਬੈਂਕ ਆਫ ਬੜੋਦਾ ਨੇ ਪ੍ਰਾਪਤ ਕੀਤਾ। ਮੀਟਿੰਗ ਵਿੱਚ ਗਰੀਬੀ ਅਨਮੁਲਣ ਯੋਜਨਾਵਾਂ, ਮੁਦਰਾ ਯੋਜਨਾ ਅਤੇ ਹੋਰ ਸਕੀਮਾਂ ਨੂੰ ਸੁਚਾਰੂ ਰੂਪ ਵਿੱਚ ਲਾਗੂ ਕਰਨ ਦੀ ਦਿਸ਼ਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਦੇਣ ਦੀ ਚਰਚਾ ਕੀਤੀ ਗਈ।
ਇਸ ਮੌਕੇ ਵੱਖ-ਵੱਖ ਬੈਂਕਾਂ ਤੇ ਸਰਕਾਰੀ ਵਿਭਾਗਾਂ ਦੇ ਨੁੰਮਾਇਦਿਆਂ ਤੋਂ ਇਲਾਵਾ ਨਾਬਾਰਡ ਦੇ ਡੀ.ਡੀ.ਐਮ ਸੰਜੀਵ ਸ਼ਰਮਾ, ਰਿਜਰਵ ਬੈਂਕ ਦੇ ਐਲ.ਡੀ.ਓ ਐਸ.ਐਸ ਸਹੋਤਾ, ਪੁਲਿਸ ਵੱਲੋਂ ਐਸ.ਪੀ ਇੰਨਵੈਸਟੀਗੇਸ਼ਨ ਰਮਨੀਸ਼ ਚੋਧਰੀ ਵੀ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media