Tuesday, June 23, 2026

ਨਵ ਜੰਮੀਆਂ ਕੁੜੀਆਂ ਨੂੰ ਤੋਹਫੇ ਭੇਂਟ ਕਰਕੇ ਕੀਤਾ ਸਨਮਾਨਿਤ

ਭੀਖੀ/ਮਾਨਸਾ, 19 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਸੂਬੇ ਵਿੱਚ ਲੜਕੀਆਂ ਦੀ ਜਨਮ ਦਰ ਨੂੰ ਵਧਾਉਣ ਅਤੇ ਭਰੂਣ ਹੱਤਿਆ ਨੂੰ PUNJ1903201903ਰੋਕਣ ਲਈ ਸਿਹਤ ਵਿਭਾਗ ਵਲੋਂ ਇੱਕ ਨਿੱਜੀ ਦਵਾ ਕੰਪਨੀ ਦੇ ਸਹਿਯੋਗ ਨਾਲ ਨਵਜੰਮੀ ਲੜਕੀ ਦੇ ਜਨਮ ਉਪਰੰਤ ਹਸਪਤਾਲ ਵਿੱਚ ਹੀ ਤੋਹਫਿਆਂ ਦੀ ਕਿੱਟ ਭੇਟ ਕੀਤੀ ਜਾ ਰਹੀ ਹੈ।ਸਥਾਨਕ ਸਿਵਲ ਹਸਪਤਾਲ `ਚ ਨਵਜੰਮੀਆਂ ਲੜਕੀਆਂ ਦੀਆਂ ਮਾਵਾਂ ਨੂੰ ਤੋਹਫਾ ਭੇਟ ਕਰਦੇ ਹੋਏ ਐਮ.ਓ ਡਾ. ਹਰਦੀਪ ਸ਼ਰਮਾ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ `ਚ ਕੁੜੀਆਂ ਮੁੰਡੀਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀ ਹਨ।ਡਾ. ਸ਼ਰਮਾ ਨੇ ਕਿਹਾ ਕਿ ਫਿਕਰ ਦੀ ਗੱਲ ਹੈ ਕਿ ਮਾਨਸਾ ਜਿਲ੍ਹਾ ਕੁੜੀਆਂ ਦੀ ਜਨਮ ਦਰ ਵਿੱਚ ਸੂਬੇ ਵਿੱਚੋਂ ਪਹਿਲੇ ਨੰਬਰ `ਤੇ ਹੈ।ਕਿੱਟਾਂ ਵਿੰਡਣ ਸਮਂੇ ਡਾ. ਸ਼ਰਮਾ ਨਾਲ ਰਬਦੀਪ ਸਿੰਘ, ਸਟਾਫ ਨਰਸ ਪੁਨੀਤਾ ਗੋਇਲ, ਉਮਾ ਭਾਰਤੀ ਆਸ਼ਾ ਵਰਕਰ ਜਸਵੀਰ ਕੌਰ ਅਤੇ ਸਮੂਹ ਸਟਾਫ ਮੋਜੂਦ ਸੀ।
 

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply