ਭੀਖੀ/ਮਾਨਸਾ, 19 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਸੂਬੇ ਵਿੱਚ ਲੜਕੀਆਂ ਦੀ ਜਨਮ ਦਰ ਨੂੰ ਵਧਾਉਣ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਇੱਕ ਨਿੱਜੀ ਦਵਾ ਕੰਪਨੀ ਦੇ ਸਹਿਯੋਗ ਨਾਲ ਨਵਜੰਮੀ ਲੜਕੀ ਦੇ ਜਨਮ ਉਪਰੰਤ ਹਸਪਤਾਲ ਵਿੱਚ ਹੀ ਤੋਹਫਿਆਂ ਦੀ ਕਿੱਟ ਭੇਟ ਕੀਤੀ ਜਾ ਰਹੀ ਹੈ।ਸਥਾਨਕ ਸਿਵਲ ਹਸਪਤਾਲ `ਚ ਨਵਜੰਮੀਆਂ ਲੜਕੀਆਂ ਦੀਆਂ ਮਾਵਾਂ ਨੂੰ ਤੋਹਫਾ ਭੇਟ ਕਰਦੇ ਹੋਏ ਐਮ.ਓ ਡਾ. ਹਰਦੀਪ ਸ਼ਰਮਾ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ `ਚ ਕੁੜੀਆਂ ਮੁੰਡੀਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀ ਹਨ।ਡਾ. ਸ਼ਰਮਾ ਨੇ ਕਿਹਾ ਕਿ ਫਿਕਰ ਦੀ ਗੱਲ ਹੈ ਕਿ ਮਾਨਸਾ ਜਿਲ੍ਹਾ ਕੁੜੀਆਂ ਦੀ ਜਨਮ ਦਰ ਵਿੱਚ ਸੂਬੇ ਵਿੱਚੋਂ ਪਹਿਲੇ ਨੰਬਰ `ਤੇ ਹੈ।ਕਿੱਟਾਂ ਵਿੰਡਣ ਸਮਂੇ ਡਾ. ਸ਼ਰਮਾ ਨਾਲ ਰਬਦੀਪ ਸਿੰਘ, ਸਟਾਫ ਨਰਸ ਪੁਨੀਤਾ ਗੋਇਲ, ਉਮਾ ਭਾਰਤੀ ਆਸ਼ਾ ਵਰਕਰ ਜਸਵੀਰ ਕੌਰ ਅਤੇ ਸਮੂਹ ਸਟਾਫ ਮੋਜੂਦ ਸੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …