Friday, March 27, 2026

ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਹਨ ਕੈਨੇਡਾ ਦੌਰੇ `ਤੇ ਗਏ ਕਥਾ ਵਾਚਕ ਭਾਈ ਬਲਜੀਤ ਸਿੰਘ ਮਾਛੀਵਾੜਾ

PUNJ2003201901ਲੁਧਿਆਣਾ, 20 ਮਾਰਚ (ਪੰਜਾਬ ਪੋਸਟ – ਬਲਬੀਰ ਬੱਬੀ) – ਸਥਾਨਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਧਾਰਮਿਕ ਡਿਪਲੋਮਾ ਪ੍ਰਾਪਤ ਕਰ ਚੁੱਕੇੇ ਵਿਦਿਆਰਥੀ ਭਾਈ ਬਲਜੀਤ ਸਿੰਘ ਮਾਛੀਵਾੜਾ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜ਼ਸ਼ੀਲ ਹਨ। ਕੈਨੇਡਾ ਦੀਆਂ ਸੰਗਤਾਂ ਦੇ ਸੱਦੇ `ਤੇ ਅੱਜਕਲ ਉਹ ਗੁਰਦਵਾਰਾ ਗੁਰੂ ਨਾਨਕ ਦਰਬਾਰ ਬਰੈਂਮਪਟਨ ਵਿਖੇ ਕਥਾਵਾਚਕ ਦੀ ਸੇਵਾ ਨਿਭਾਅ ਰਹੇ ਹਨ।ਉਥੇ ਉਹ ਛੋਟੇ ਬੱਚਿਆਂ ਦੀਆਂ ਧਾਰਮਿਕ ਕਲਾਸਾਂ ਲਗਾਉਣ ਨੂੰ ਵੀ ਤਰਜ਼ੀਹ ਦੇ ਰਹੇ ਹਨ ਤਾਂ ਕਿ ਬੱਚੇ ਛੋਟੀ ਉਮਰ ਤੋਂ ਹੀ ਸਿੱਖੀ `ਚ ਪਰਪੱਕ ਹੋ ਸਕਣ।

 ਦੱਸਣPUNJ2003201902ਯੋਗ ਹੈ ਕਿ ਨੇ ਕਾਲਜ ਵਲੋਂ ਸਰਕਲ ਮਾਛੀਵਾੜਾ ਸਾਹਿਬ ਜੋਨ ਦੀ ਡਿਊਟੀ ਸੰਭਾਲੀ ਹੈ ਅਤੇ ਹਫਤਾਵਾਰੀ ਕਲਾਸਾਂ ਲਗਾ ਕੇ ਬੱਚਿਆਂ ਨੂੰ ਪਾਠ, ਕੀਰਤਨ, ਕਵਿਤਾ, ਕਵੀਸ਼ਰੀ, ਲੈਕਚਰ ਆਦਿ ਬਾਰੇ ਸਿਖਲਾਈ ਦੇ ਰਹੇ ਹਨ।ਉਨਾਂ ਨੇ ਵੱਖ-ਵੱਖ ਥਾਵਾਂ `ਤੇ ਬੱਚਿਆਂ ਨੂੰ ਸਿੱਖ ਧਰਮ ਅਤੇ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇਣ ਲਈ ਕੈੰਪ ਲਗਾਏ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਮੁਕਾਬਲੇ ਵੀ ਕਰਵਾਏ ਹਨ।ਸਿੱਖੀ  ਦੇ ਪ੍ਰਚਾਰ ਨੂੰ ਸਮਰਪਿਤ ਭਾਈ ਬਲਜੀਤ ਸਿੰਘ ਮਾਛੀਵਾੜਾ ਇਲਾਕੇ ਵਿੱਚ ਇਕ ਉਘੀ ਧਾਰਮਿਕ ਸ਼ਖਸ਼ੀਅਤ ਵਜੋਂ ਉਭਰੇ ਹਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply