Saturday, March 28, 2026

ਕੋਰਸ ਦੌਰਾਨ ਸਫ਼ਲ ਅਧਿਆਪਕ ਬਣਨ ਦੇ ਗੁਰ ਦੱਸੇ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਬਾਲ ਦੰਦਾਂ ਦੇ ਵਿਭਾਗ, ਸਰਕਾਰੀ ਡੈਂਟਲ ਹਸਪਤਾਲ ਦੇ ਸਾਬਕਾ PUNJ2103201903ਮੁਖੀ ਪ੍ਰੋਫੈਸਰ ਨਵਨੀਤ ਗਰੇਵਾਲ ਨੇ ਕਿਹਾ ਹੈ ਕਿ ਇਕ ਮਹਾਨ ਅਧਿਆਪਕ ਬਣਨ  ਲਈ ਬਦਲ ਰਹੇ ਸਮੇਂ ਦੇ ਨਾਲ ਆਪਣੀ ਜਾਣਕਾਰੀ ਨੂੰ ਵਧਾਉਣਾ ਹੀ ਸਫਲਤਾ ਦੀ ਕੁੰਜੀ ਹੈ।ਉਹ ਯੂ.ਜੀ.ਸੀ-ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਚਲ ਰਹੀ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵਜੋ ਪੁੱਜੇ ਸਨ।ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕਾਂ ਅਤੇ ਖੋਜ ਵਿਦਿਆਰਥੀ ਤੋਂ ਇਲਾਵਾ ਪੰਜਾਬ ਦੇ ਗੁਆਢੀ ਸੂਬਿਆਂ ਦੇ ਅਧਿਆਪਕ ਵੀ ਇਸ ਵਿਚ ਹਿੱਸਾ ਲੈ ਰਹੇ ਹਨ।ਪ੍ਰੋ: ਨਵਨੀਤ ਆਪਣੇ ਪ੍ਰਧਾਨਗੀ ਵਿਚ ਜ਼ੋਰ ਦੇ ਕੇ ਕਿਹਾ ਕਿ ਅਧਿਆਪਕ ਹੀ ਇਸ ਸਮੇਂ ਵਿਦਿਆਰਥੀਆਂ ਨੂੰ ਵਿਗਿਆਨ ਦੇ ਆਧਨਿਕ ਢੰਗ ਤਰੀਕਿਆਂ ਦੇ ਨਾਲ ਸਹੀ ਸੇਧ ਅਤੇ ਚੰਗੇ ਤਰੀਕੇ ਨਾਲ ਗਿਆਨ ਦੇ ਸਕਦੇ ਹਨ।ਉਹਨਾਂ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇ ਅਧਿਆਪਕ ਪਹਿਲਾਂ ਖੁਦ ਨਵੀਆਂ ਖੋਜਾਂ ਤੋਂ ਅਪਡੇਟ ਹੋਣਗੇ।ਉਹਨਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਬਹੁਤ ਜ਼ਰੂਰੀ ਹੈ ਕਿ ਉਹ ਬਦਲ ਰਹੇ ਸਮੇਂ ਅਨੁਸਾਰ ਆਪਣੀ ਜਾਣਕਾਰੀ ਵਧਾਉਣ।ਉਹਨਾਂ ਨੇ ਇਹ ਵੀ ਸੁਚੇਤ ਕੀਤਾ ਕਿ ਹੁਣ ਇਸਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਬਚਿਆ। ਉਹਨਾਂ ਤੋਂ ਸਮਾਜ ਨੂੰ ਬਹਤ ਜ਼ਿਆਦਾ ਉਮੀਦਾਂ ਹਨ।ਉਹਨਾਂ ਤੇ ਖਰੇ ਉਤਰਨਾ ਉਹਨਾਂ ਦੀ ਬਹੁਤ ਵੱਡੀ ਜੁੰਮੇਵਾਰੀ ਹੈ।ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਦਲ ਰਹੇ ਸਮੇਂ ਵਿਚ ਹੁਣ ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਨੂੰ ਕੇਵਲ ਆਪਣੇ ਵਿਸ਼ੇ ਤੱਕ ਹੀ ਸੀਮਿਤ ਨਹੀ ਰਹਿਣਾ ਚਾਹੀਦਾ, ਬਲਕਿ ਦੂਸਰੇ ਵਿਸ਼ਿਆਂ ਦੀ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਬਣ ਗਈ ਹੈ ।ਅਜਿਹੇ ਪ੍ਰੋਗਰਾਮ ਉਹਨਾਂ ਦੀ ਮੌਜ਼ੂਦਾ ਜਾਣਕਾਰੀ ਨੂੰ ਹੋਰ ਵਧਾਉਣ ਵਿਚ ਸਹਾਈ ਹੋਣਗੇ।ਇਸ ਵਰਕਸ਼ਾਪ ਦੇ ਕੋ-ਆਰਡੀਨੇਟਰ ਅਤੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ  ਪ੍ਰੋ. ਡਾ. ਵਿਕਰਮ ਸੰਧੂ, ਨੇ  ਕੋਰਸ ਦੀਆਂ ਗਤੀਵਿਧੀਆਂ ਦੀ ਸੰਖੇਪ ਵਿਚ ਜਾਣਕਾਰੀ ਦਿੱਤੀ।ਉਹਨਾਂ ਨੇ ਉਮੀਦ ਜ਼ਾਹਿਰ ਕੀਤਾ ਕਿ ਇਹ ਵਰਕਸ਼ਾਪ ਪਾਰਟੀਸਿਪੈਂਟਸ ਨੂੰ ਰੀਸਰਚ ਅਤੇ ਕਲਾਸਰੂਮ ਅਧਿਆਪਨ ਵਿਚ ਸਹਾਈ ਹੋਵੇਗੀ।ਸਾਰੇ ਪਾਰਟੀਸਿਪੈਂਟਸ ਨੇ ਕੋਰਸ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕੁੱਝ ਜ਼ਰੂਰੀ ਸੁਝਾਅ ਦਿੱਤੇ। ਸਮਾਪਤੀ ਤੋਂ ਪਹਿਲਾਂ ਯੂਨੀਵਰਸਿਟੀ ਐਂਥਮ `ਸਦਾ ਸਦਾ ਪੁਰਨੂਰ ਰਹੇ, ਗੁਰੂ ਨਾਨਕ ਦੇਵ ਵਿਸ਼ਵ ਵਿਦਿਆਲਾ` ਚਲਾਇਆ ਗਿਆ।
ਇਸ ਤੋਂ ਪਹਿਲਾਂ ਪ੍ਰੋ: ਅਮਰਜੀਤ ਸਿੰਘ ਸਿੱਧੂ, ਪ੍ਰੋ: ਬੀ.ਐਸ ਮਾਨ, ਪ੍ਰੋ: ਬੀ.ਐਸ ਹੁੰਦਲ, ਡਾ. ਮੋਹਨ ਕੁਮਾਰ, ਡਾਲ ਗੁਰਪ੍ਰੀਤ ਕੌਰ ਅਤੇ ਡਾ. ਵਿਕਰਮ ਸੰਧੂ ਨੇ ਇਕ ਬੂਟਾ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਅੰਤ ਵਿਚ ਸਫਲ ਪਾਰਟੀਸਿਪੈਂਟਸ ਨੂੰ ਸਰਟੀਫਿਕੇਟ ਵੰਡੇ ਗਏ।ਡਾ. ਵਿਕਰਮ ਸੰਧੂ ਨੇ ਧੰਨਵਾਦ ਦਾ ਮਤਾ ਪਾਸ ਕੀਤਾ ।
 

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply