ਸੋਨਾਕਸ਼ੀ ਸਿਨਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਹੋਣਗੇ ਫਿਲਮ ਦਾ ਹਿੱਸਾ
ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਐਮੀ ਵਿਰਕ ਦੇ ਹੁਣ ਬਾਲੀਵੁੱਡ `ਚ ਵੀ ਚਰਚੇ ਹੋਣੇ ਸ਼ੁਰੂ ਹੋ ਗਏ ਹਨ।ਐਮੀ ਵਿਰਕ ਦੇ ਫੈਨਜ਼ ਅਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਐਮੀ ਵਿਰਕ ਹੁਣ ਜਲਦ ਹੀ ਦੋ ਬਾਲੀਵੁੱਡ ਫਿਲਮਾਂ ‘ਚ ਵੀ ਨਜ਼ਰ ਆਉਣਗੇ।ਪਹਿਲੀ ਰਣਵੀਰ ਸਿੰਘ ਨਾਲ ਫਿਲਮ `83` ਅਤੇ ਦੂਜੀ ਟੀ-ਸੀਰੀਜ਼ ਤੇ ਭੂਸ਼ਣ ਕੁਮਾਰ ਵੱਲੋਂ ਬਣਾਈ ਜਾ ਰਹੀ ਬਾਲੀਵੁੱਡ ਫਿਲਮ `ਭੁਜ-‘ਦ ਪ੍ਰਾਈਡ ਆਫ ਇੰਡੀਆ।`
ਦੱਸਣਯੋਗ ਹੈ ਕਿ ਇਸ ਫਿਲਮ ਵਿਚ ਸਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਐਮੀ ਵਿਰਕ ਨਿਭਾਉਣ ਵਾਲੇ ਹਨ, ਜਿਸ ਵਿਚ ਅਜੇ ਦੇਵਗਨ ਮੁੱਖ ਭੂਮਿਕਾ ਵਿਚ ਹੋਣਗੇ।ਇਸ ਤੋਂ ਇਲਾਵਾ ਐਮੀ ਵਿਰਕ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫਿਲਮ 83 ਵਿਚ ਵੀ ਨਜ਼ਰ ਆਉਣ ਵਾਲੇ ਹਨ, ਜੋ ਕਿ 1983 `ਚ ਭਾਰਤੀ ਕ੍ਰਿਕੇਟ ਟੀਮ ਵੱਲੋਂ ਜਿੱਤੇ ਵਰਲਡ ਕੱਪ `ਤੇ ਅਧਾਰਿਤ ਹੈ।`ਭੁਜ: `ਦ ਪ੍ਰਾਈਡ ਆਫ ਇੰਡੀਆ` ਫਿਲਮ ਦਾ ਨਿਰਦੇਸ਼ਨ ਲੇਖਕ ਅਭਿਸ਼ੇਕ ਦੁਧਈਆ ਕਰ ਰਹੇ ਹਨ।ਇਸ ਫਿਲਮ ਵਿਚ ਐਮੀ ਵਿਰਕ ਤੋਂ ਇਲਾਵਾ ਅਜੇ ਦੇਵਗਨ, ਸੋਨਾਕਸ਼ੀ ਸਿਨ੍ਹਾ, ਸੰਜੇ ਦੱਤ ਅਤੇ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ `ਚ ਹਨ।
ਦੱਸ ਦਈਏ ਕਿ ਇਹ ਫਿਲਮ ਇਤਿਹਾਸਕ ਦੀ ਘਟਨਾ `ਤੇ ਅਧਾਰਿਤ ਹੈ।ਅਜੇ ਦੇਵਗਨ ਇਸ ਫਿਲਮ ਵਿਚ ਸਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।ਇਸ ਫਿਲਮ ਦੀ ਕਹਾਣੀ ਸਾਲ 1971 ਦੀ ਭਾਰਤ-ਪਾਕਿਸਤਾਨ ਲੜਾਈ `ਤੇ ਅਧਾਰਿਤ ਹੈ।ਜਿਸ ਵਿਚ ਸਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਏਅਰਪੋਰਟ `ਤੇ ਆਪਣੀ ਟੀਮ ਨਾਲ ਸੀ।ਉਸੇ ਸਮੇਂ ਉਥੇ ਏਅਰਸਟ੍ਰਿਪ ਤਬਾਹ ਹੋ ਗਈ ਸੀ।ਇਸੇ ਸਮੇਂ ਪਾਕਿ ਵਲੋਂ ਬੰਬਾਰੀ ਕੀਤੀ ਜਾ ਰਹੀ ਸੀ।ਵਿਜੇ ਨੇ ਆਪਣੀ ਟੀਮ ਅਤੇ ਉਥੋਂ ਦੀਆਂ ਮਹਿਲਾਵਾਂ ਨਾਲ ਮਿਲ ਕੇ ਏਅਰਸਟ੍ਰਿਪ ਨੂੰ ਫਿਰ ਤੋਂ ਤਿਆਰ ਕੀਤਾ ਤਾਂ ਜੋ ਭਾਰਤੀ ਜਹਾਜ਼ ਉਥੇ ਲੈਂਡ ਕਰ ਸਕਣ।ਉਸ ਸਮੇਂ ਉਥੇ 300 ਔਰਤਾਂ ਮੌਜੂਦ ਸਨ।

ਹਰਜਿੰਦਰ ਸਿੰਘ ਜਵੰਦਾ
ਪਟਿਆਲਾ।
ਮੋ – 94638 28000
Punjab Post Daily Online Newspaper & Print Media