Monday, September 21, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਿਖੇ ਖੂਨਦਾਨ ਕੈਂਪ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ PUNJ2203201902ਗਿਆ।ਕਾਲਜ ਦੇ ਯੂਥ ਰੈਡਕਰਾਸ ਸੋਸਾਇਟੀ, ਐਨ.ਐਸ.ਐਸ ਯੂਨਿਟ, ਐਨ.ਸੀ.ਸੀ ਅਤੇ ਸਪੋਰਟਸ ਵਿਭਾਗ ਵੱਲੋਂ ਇਹ ਕੈਂਪ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਦੀ ਦੇਖ-ਰੇਖ ਹੇਠ ਲਗਾਇਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਮਨੋਜ ਕੁਮਾਰ ਕੰਟਰੋਲਰ ਪ੍ਰਿਖਿਆਵਾਂ, ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲਡਾ. ਪੁਸ਼ਪਿੰਦਰ ਵਾਲੀਆ ਕੈਂਪ ਦੋਰਾਨ ਮੌਜੂਦ ਰਹੇ।ਕਾਲਜ ਦੇ ਵੱਖ-ਵੱਖ ਵਿਭਾਗਾਂ ਦੀਆਂ 89 ਵਿਦਿਆਰਥਣਾਂ ਨੇ ਕੈਂਪ ਵਿੱਚ ਖੂਨਦਾਨ ਕਰ ਕੇ ਆਪਣਾ ਅਹਿਮ ਯੋਗਦਾਨ ਪਾਇਆ।
              ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਖੂਨਦਾਨ ਦੀ ਮਹੱਤਤਾ ਬਾਰੇ ਦੱੱਸਦਿਆਂ ਕਿਹਾ ਮੌਤ ਦੇ ਮੂੰਹ ਵਿੱਚ ਪਏ ਵਿਅਕਤੀ ਨੂੰ ਖੂਨ ਮਿਲ ਜਾਣ `ਤੇ ਦੁਬਾਰਾ ਜੀਵਨ ਦਾਨ ਮਿਲ ਸਕਦਾ ਹੈ।ਉਹਨਾਂ ਨੇ ਖੂਨਦਾਨ ਕਰਨ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply