Friday, November 22, 2024

24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਅੰਡਰ-25 (ਲੜਕੀਆਂ) ਦੇ ਪ੍ਰਬੰਧ ਮੁਕੰਮਲ- ਡੀ.ਸੀ

2400 ਖਿਡਾਰਨਾਂ 12 ਵੱਖ-ਵੱਖ ਖੇਡਾਂ ਵਿੱਚ ਲੈਣਗੀਆਂ ਹਿੱਸਾ
ਭੀਖੀ/ਮਾਨਸਾ, 22 ਮਾਰਚ (ਪੰਜਾਬ ਪੋਸਟ- ਕਮਲ ਜ਼ਿੰਦਲ) – 24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਅੰਡਰ-25 ਲੜਕੀਆਂ ਦੇ ਸਾਰੇ PUNJ2203201903ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਸ ਦਾ ਉਦਘਾਟਨੀ ਸਮਾਰੋਹ ਬਹੁਮੰਤਵੀ ਖੇਡ ਸਟੇਡੀਅਮ, ਨਹਿਰੂ ਮੈਮੋਰੀਅਲ ਕਾਲਜ ਵਿਖੇ ਹੋਣ ਜਾ ਰਿਹਾ ਹੈ।ਇਨ੍ਹਾਂ ਖੇਡਾਂ ਵਿਚ 22 ਜ਼ਿਲ੍ਹਿਆਂ ਦੀਆਂ 2400 ਖਿਡਾਰਨਾਂ ਅਤੇ 400 ਕੋਚ ਸ਼ਾਮਲ ਹੋਣਗੇ।
    ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਅੱਜ ਖੇਡ ਸਟੇਡੀਅਮ ਵਿਖੇ ਇਸ ਸਮਾਗਮ ਦੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਇਕ ਮੀਟਿੰਗ ਦੌਰਾਨ ਕਿਹਾ ਕਿ ਸਕੱਤਰ ਖੇਡ ਵਿਭਾਗ, ਪੰਜਾਬ ਸਰਕਾਰ ਸ੍ਰੀ ਸੰਜੇ ਕੁਮਾਰ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਡਾਇਰੈਕਟਰ ਖੇਡ ਵਿਭਾਗ, ਪੰਜਾਬ ਸਰਕਾਰ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।
    ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਇਸ ਸਮਾਗਮ ਲਈ ਫਰੀ ਅਤੇ ਖੁੱਲ੍ਹਾ ਸੱਦਾ ਹੈ।ਜਾਰੀ ਕੀਤੇ `ਗਏ ਹਰੇਕ ਵੀ.ਆਈ.ਪੀ ਪਾਸ ਤੇ ਕੇਵਲ ਇੱਕ ਵਿਅਕਤੀ ਦੀ ਹੀ ਐਂਟਰੀ ਕੀਤੀ ਜਾਵੇਗੀ।ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਪ੍ਰੋਜੈਕਟ ਰਾਗ ਇਸ ਸਮਾਗਮ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਅਤੇ ਉਦਘਾਟੀ ਸਮਾਰੋਹ ਤੇ ਪ੍ਰੋਫੈਸ਼ਨਲ ਬਾਕਸਿੰਗ ਮੈਚ ਕਰਵਾਏ ਜਾਣਗੇ।
    ਉਨ੍ਹਾਂ ਕਿਹਾ ਕਿ ਵੱਖ-ਵੱਖ ਖਿਡਾਰਨਾਂ ਬਾਕਸਿੰਗ, ਬਾਸਕਿਟਬਾਲ, ਬੈਡਮਿੰਟਨ, ਕਬੱਡੀ, ਖੋ-ਖੋ, ਫੁੱਟਬਾਲ, ਹੈਂਡਬਾਲ, ਰੈਸਲਿੰਗ, ਜੁਡੋ, ਵਾਲੀਬਾਲ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਵਿਚ ਜੌਹਰ ਵਿਖਾਉਣਗੀਆਂ।ਉਨ੍ਹਾਂ ਦੱਸਿਆ ਕਿ ਸਾਰੀਆਂ ਖਿਡਾਰਨਾਂ ਦੇ ਰਹਿਣ ਦਾ ਪ੍ਰਬੰਧ ਮਾਤਾ ਸੁੰਦਰੀ ਕਾਲਜ, ਮਾਨਸਾ ਵਿਖੇ ਕੀਤਾ ਗਿਆ ਹੈ।22 ਜ਼ਿਲ੍ਹਿਆਂ ਦੀਆਂ ਟੀਮਾਂ ਵਲੋਂ ਉਦਘਾਟਨੀ ਸਮਾਰੋਹ ਮੌਕੇ ਮਾਰਚ ਪਾਸਟ ਕੱਢਿਆ ਜਾਵੇਗਾ।
    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਿਡਾਰਨਾਂ ਦੀ ਰਿਹਾਇਸ਼, ਖਾਣੇ ਅਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ।ਖਿਡਾਰਨਾਂ ਨੂੰ ਮੈਚਾਂ ਵਾਲੀ ਜਗ੍ਹਾ ਤੇ ਲਿਜਾਣ ਅਤੇ ਵਾਪਸ ਛੱਡਣ ਲਈ ਟਰਾਂਸਪੋਰਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਖਿਡਾਰੀਆਂ ਨੂੰ ਟਰੈਕ ਸੂਟ ਵੀ ਵੰਡੇ ਜਾ ਰਹੇ ਹਨ।
    ਉਨ੍ਹਾਂ ਦੱਸਿਆ ਕਿ ਬੈਡਮਿੰਟਨ, ਜੂਡੋ, ਬਾਕਸਿੰਗ, ਕਬੱਡੀ, ਖੋ-ਖੋ, ਰੈਸਲਿੰਗ, ਵੇਟ ਲਿਫਟਿੰਗ ਅਤੇ ਟੈਬਲ ਟੈਨਿਸ ਨਹਿਰੂ ਮੈਮੋਰੀਅਲ ਕਾਲਜ ਵਿਖੇ ਕਰਵਾਈਆਂ ਜਾਣਗੀਆਂ।ਇਸੇ ਤਰਾਂ ਬਾਸਕਿਟਬਾਲ ਸੇਂਟ ਜੇਵੀਅਰ ਸਕੂਲ ਵਿਖੇ, ਫੁੱਟਬਾਲ ਮੈਚ ਖਾਲਸਾ ਸਕੂਨ ਅਤੇ ਗਾਂਧੀ ਸਕੂਲ ਵਿਖੇ ਕਰਵਾਏ ਜਾਣਗੇ।ਇਸ ਤੋਂ ਇਲਾਵਾ ਹੈਂਡਬਾਲ ਮੈਚ ਖਾਲਸਾ ਸਕੂਲ ਅਤੇ ਵਾਲੀਬਾਲ ਮੈਚ ਗਾਂਧੀ ਸਕੂਲ ਵਿਖੇ ਕਰਵਾਏ ਜਾਣਗੇ।
    ਇਸ ਮੌਕੇ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼, ਐਸ.ਡੀ.ਐਮ ਬੁਢਲਾਡਾ ਆਦਿਤਯ ਢਚਵਾਲ, ਐਸ.ਡੀ.ਐਮ. ਸਰਦੂਲਗੜ੍ਹ ਲਤੀਫ਼ ਅਹਿਮਦ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਸ਼ਿਸ਼ਟ, ਡੀ.ਐਸ.ਪੀ (ਹੈਡਕੁਆਰਟਰ) ਸਰਬਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply