Tuesday, March 17, 2026

ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਦੀ ਸੇਵਾ ਮੁਕਤੀ 31 ਮਾਰਚ ਨੂੰ

ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਚਾਇਤ ਸੰਮਤੀ ਤਰਸਿੱਕਾ ਵਿਖੇ ਕਲਰਕ ਵਜੋ ਤਾਇਨਾਤ ਪੰਜਾਬੀ ਕਹਾਣੀਕਾਰ Manmohan Basarkeਤੇ ਸਮਾਜ ਸੇਵਕ ਮਨਮੋਹਨ ਸਿੰਘ ਬਾਸਰਕੇ 31 ਮਾਰਚ ਨੂੰ ਸੁਪਰਡੈਂਟ ਦੇ ਅਹੁੱਦੇ ਤੋਂ ਤਕਰੀਬਨ 41 ਸਾਲ ਦੀ ਸੇਵਾ ਉਪਰੰਤ ਰਿਟਾਇਰ ਹੋਣਗੇ।ਬਾਸਰਕੇ ਦੀ ਵਧੀਆ ਕਾਰਗੁਜ਼ਾਰੀ ਸਦਕਾ ਜਿਲ੍ਹਾ ਪ੍ਰਸ਼ਾਸਨ ਵਲੋ 15 ਅਗਸਤ 2004 ਅਤੇ ਜਿਲ੍ਹਾ ਪ੍ਰਸ਼ਾਸਨ ਤਰਨਤਾਰਨ ਵਲੋਂ 26 ਜਨਵਰੀ 2010 ਨੂੰ ਸਨਮਾਨੇ ਜਾ ਚੱਕੇ ਹਨ।ਮਨਮੋਹਨ ਸਿੰਘ ਬਾਸਰਕੇ ਨੇ ਸਾਹਿਤ ਜਗਤ ਦੀ ਝੋਲੀ `ਬੇਨਾਮ ਰਿਸ਼ਤੇ` ਅਤੇ `ਗੁਆਚੇ ਪਲਾਂ ਦੀ ਦਾਸਤਾਨ` ਕਹਾਣੀ ਸੰਗ੍ਰਹਿ, ਭਲੇ ਅਮਰਦਾਸ ਗੁਣ ਤੇਰੇ ਨਾਟਕ, ਕੁਕੜੂ ਘੜੂੰ (ਬਾਲ ਪੁਸਤਕ), ਸੈਣ ਰੂਪਿ ਹਰਿ ਜਾਇ ਕੈ (ਜੀਵਨ ਅਤੇ ਰਚਨਾ ਸੈਣ ਭਗਤ) ਇਤਿਹਾਸਕ ਪਿੰਡ ਬਾਸਰਕੇ ਗਿੱਲਾਂ, ਸਰਵੇ ਪੁਸਤਕ ਅਟਾਰੀ, ਛੇਹਰਟਾ, ਰਮਦਾਸ ਅਤੇ ਨੂਰਦੀ ਆਦਿ 10 ਪੁਸਤਕਾਂ ਪਾਈਆਂ ਹਨ।
                ਸਰਵੇ ਪੁਸਤਕਾਂ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।ਉਨਾਂ ਨੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਣ ਲਈ ਪਿੰਡ ਬਾਸਰਕੇ ਗਿੱਲਾਂ ਵਿਖੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਗਿਆਨੀ ਹਜ਼ਾਰਾ ਸਿੰਘ ਪ੍ਰੇਮੀ ਯਾਦਗਾਰੀ ਲਾਇਬਰੇਰੀ ਵੀ ਸਥਾਪਿਤ ਕੀਤੀ ਹੈ।ਮਨਮੋਹਨ ਸਿੰਘ ਬਾਸਰਕੇ ਸਮਾਜ ਸੇਵਾ ਵਿੱਚ ਵੀ ਵੱਧ-ਚੜ ਕੇ ਯੋਗਦਾਨ ਪਾ ਰਹੇ ਹਨ।ਆਪਣੇ ਆਲੇ ਦੁਆਲੇ ਨੂੰ ਸੁੰਦਰ ਬਨਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਜਿਥੇ ਰੁੱਖ ਲਗਾਉਂਦੇ ਹਨ, ਉਥੇ ਲੋੜਵੰਦਾਂ ਨੂੰ ਕੰਬਲ/ਸ਼ਾਲ ਆਦਿ ਵੀ ਵੰਡਦੇ ਰਹਿੰਦੇ ਹਨ।29 ਮਾਰਚ ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਵੇਰਕਾ ਦੇ ਦਫਤਰ ਦੇ ਸਟਾਫ ਵਲੋਂ ਮਨਮੋਹਨ ਸਿੰਘ ਬਾਸਰਕੇ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ  ਜਾ ਰਹੀ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply