ਪੰਜਾਬ ਦੀਆਂ ਚੋਟੀ ਦੀਆਂ ਅੰਡਰ-17 ਤੇ ਓੁਪਨ ਟੀਮਾਂ ਲੈਣਗੀਆਂ ਹਿੱਸਾ – ਰਣਜੀਤ, ਕੁਲਜੀਤ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਸੰਧੂ) – ਹਾਕੀ ਖੇਡ ਉਤਸ਼ਾਹਿਤ ਕਰਨ ਵਾਲੀ ਸ਼ਖਸ਼ੀਅਤ ਤੇ ਉਘੇ ਖੇਡ ਪ੍ਰਮੋਟਰ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਤੇ ਹਾਕੀ ਖੇਡ ਜਗਤ ਨੂੰ ਸਮਰਪਿਤ ਨਾਮਵਰ ਕੌਮਾਂਤਰੀ ਹਾਕੀ ਖਿਡਾਰੀ ਸਵ. ਤਸੱਵਰਜੀਤ ਸਿੰਘ ਹੁੰਦਲ ਪਾਖਰਪੁਰਾ ਦੀ ਯਾਦ `ਚ ਸੂਬਾ ਪੱਧਰੀ 5 ਰੋਜ਼ਾ ਪਲੇਠਾ ਹਾਕੀ ਟੂਰਨਾਮੈਂਟ 2 ਤੋਂ 6 ਅਪ੍ਰੈਲ ਤੱਕ ਪਿੰਡ ਪਾਖਰਪੁਰਾ ਦੇ ਖੇਡ ਮੈਦਾਨ ਵਿਖੇ ਆਯੋਜਿਤ ਹੋਵੇਗਾ।
ਇਸ ਦੀ ਜਾਣਕਾਰੀ ਕੌਮੀ ਹਾਕੀ ਖਿਡਾਰੀ ਤੇ ਉਘੇ ਖੇਡ ਪ੍ਰਮੋਟਰ ਰਣਜੀਤ ਸਿੰਘ ਹੁੰਦਲ ਤੇ ਕੌਮੀ ਹਾਕੀ ਖਿਡਾਰੀ ਤੇ ਉਘੇ ਖੇਡ ਪ੍ਰਮੋਟਰ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਦੇ ਵਲੋਂ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਉਘੇ ਖੇਡ ਪ੍ਰਮੋਟਰ ਜਸਬੀਰ ਸਿੰਘ ਹੁੰਦਲ ਕੈਨੇਡਾ, ਸੁਰਜੀਤ ਸਿੰਘ ਸੋਖੀ ਕੈਨੇਡਾ, ਸਰਪੰਚ ਗੁਰਮੀਤ ਸਿੰਘ ਬੱਲ, ਮਨਦੀਪ ਸਿੰਘ ਯੂ.ਐਸ.ਏ ਤੇ ਅਨੂਪ ਸਿੰਘ ਖੇੜਾ ਆਦਿ ਤੋਂ ਇਲਾਵਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪਲੇਠੇ ਹਾਕੀ ਟੂਰਨਾਮੈਂਟ ਵਿੱਚ ਅੰਡਰ-17 ਸਾਲ ਉਮਰ ਵਰਗ ਦੇ ਲੜਕਿਆਂ ਦੀਆਂ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਦੇ ਨਾਲ-ਨਾਲ ਲੜਕੇ-ਲੜਕੀਆਂ ਦੀ ਓਪਨ ਮੁਕਾਬਲੇ ਕਰਵਾਏ ਜਾਣਗੇੇ।
ਉਨਾਂ ਕਿਹਾ ਕਿ ਇਸ ਟੂਰਨਾਮੈਂਟ ਦੀ ਸਫਲਤਾ ਨੂੰ ਲੈ ਕੇ ਵੱਖ-ਵੱਖ ਪ੍ਰਕਾਰ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।ਟੀਮਾਂ ਦੀ ਰਿਹਾਇਸ਼ ਅਤੇ ਖਾਣੇ ਦੇ ਬੇਹਤਰ ਤੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਨਕਦ ਰਾਸ਼ੀਆਂ ਅਤੇ ਆਕਰਸ਼ਕ ਇਨਾਮਾਂ ਦੇ ਨਾਲ ਨਵਾਜ਼ਿਆ ਜਾਵੇਗਾ।ਉਨ੍ਹਾਂ ਕਿਹਾ ਕਿ ਹਾਕੀ ਖੇਡ ਖੇਤਰ ਨੂੰ ਸਮਰਪਿਤ ਉਪਰੋਕਤ ਦੋਨ੍ਹਾਂ ਸ਼ਖਸ਼ੀਅਤਾਂ ਦੇ ਵਲੋਂ ਪਾਏ ਗਏ ਪੂਰਣਿਆਂ `ਤੇ ਚੱਲਦਿਆਂ ਹੋਏ ਹਾਕੀ ਦੇ ਖੇਡ ਖੇਤਰ ਪ੍ਰਚਾਰ ਤੇ ਪ੍ਰਸਾਰ ਦੇ `ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਪੰਜਾਬ ਦੇ ਆਪਣੀ ਤਰਾਂ ਦੇ ਹੋਣ ਵਾਲੇ ਇਸ ਪਲੇਠੇ ਟੂਰਨਾਮੈਂਟ ਦੀ ਸਫਲਤਾ `ਚ ਪ੍ਰੋ. ਪਰਜੀਤ ਸਿੰਘ ਹੁੰਦਲ, ਅਰਾਏਜੀਤ ਸਿੰਘ ਹੁੰਦਲ, ਦੁਲਾਰਾ ਹੁੰਦਲ, ਬਾਵਲਾ ਹੁੰਦਲ ਕੈਨੇਡਾ, ਏਕਮਜੀਤ ਹੰੁਦਲ, ਜੀ.ਐਸ ਸੰਧੂ, ਜਫਰ ਹੁੰਦਲ, ਏਂਜਲ ਹੁੰਦਲ, ਮਾਤਾ ਬਲਵਿੰਦਰ ਕੌਰ ਹੁੰਦਲ, ਸਰਪੰਚ ਭਜਨ ਕੌਰ, ਸ਼ਰਨਜੀਤ ਸਿੰਘ ਗਿੱਲ, ਕੁਲਵੰਤ ਸਿੰਘ ਚੱਬਾ ਆਦਿ ਦਾ ਵਿਸ਼ੇਸ਼ ਯੋਗਦਾਨ ਹੋਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …