Wednesday, September 2, 2026

ਯੂਨੀਵਰਸਲ ਪਬਲਿਕ ਸਕੂਲ ਦਾ ਸਲਾਨਾ ਮੈਗਜ਼ੀਨ ਰਲੀਜ਼

ਤਲਵੰਡੀ ਸਾਬੋ, 24 ਮਾਰਚ (ਪੰਜਾਬ ਪੋਸਟ- ਰੂਹੀ) – ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਸੀ.ਬੀ.ਐਸ.ਈ) ਦਾ ਸਾਲਾਨਾ ਸਕੂਲ PUNJ2403201908ਮੈਗਜ਼ੀਨ `ਸਨਰਾਈਜ਼` ਅਕਾਲ ਯੂਨੀਵਰਸਿਟੀ ਦੇ ਪ੍ਰੋਫੈਸਰ ਨਵ ਸੰਗੀਤ ਸਿੰਘ ਵਲੋਂ ਰਿਲੀਜ਼ ਕੀਤਾ ਗਿਆ।ਸਕੂਲ ਮੈਗਜ਼ੀਨ ਦੀ ਬਾਰ੍ਹਵਾਂ ਅੰੰਕ ਰਲੀਜ਼ ਕਰਦਿਆਂ ਪ੍ਰੋਫੈਸਰ ਸਿੰਘ ਨੇ ਸਕੂਲ ਮੈਨੇਜਮੈਂਟ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਵਿਦਿਅਕ, ਖਾਸ ਤੌਰ `ਤੇ ਸਿਰਜਣਾਤਮਕ/ ਸਾਹਿਤਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਰੰਗਦਾਰ ਤਸਵੀਰਾਂ ਨਾਲ ਸੁਸੱਜਿਤ ਇਸ ਮੈਗਜ਼ੀਨ ਵਿੱਚ ਪੰਜਾਬੀ, ਹਿੰਦੀ, ਅਤੇ ਅੰਗਰੇਜ਼ੀ ਦੇ ਸੈਕਸ਼ਨਾਂ ਤੋਂ ਬਿਨਾਂ ਸਕੂਲ ਵਿੱਚ ਮਨਾਏ ਗਏ ਵੱਖ-ਵੱਖ ਸਮਾਗਮਾਂ ਨੂੰ ਤਸਵੀਰਾਂ ਰਾਹੀਂ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਮੈਗਜ਼ੀਨ ਰਲੀਜ਼ ਸਮੇਂ ਸਕੂਲ ਕਮੇਟੀ ਚੇਅਰਮੈਨ ਸੁਖਚੈਨ ਸਿੰਘ ਸਿੱਧੂ, ਪ੍ਰਿੰਸੀਪਲ ਸ਼੍ਰੀਮਤੀ ਮਨਜੀਤ ਕੌਰ ਸਿੱਧੂ ਅਤੇ ਵਾਈਸ ਪ੍ਰਿੰਸੀਪਲ ਡਾ. ਲਖਵਿੰਦਰ ਕੌਰ ਸਿੱਧੂ ਤੇ ਸਟਾਫ ਵੀ ਮੌਜੂਦ ਰਿਹਾ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply