ਤਲਵੰਡੀ ਸਾਬੋ, 24 ਮਾਰਚ (ਪੰਜਾਬ ਪੋਸਟ- ਰੂਹੀ) – ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਸੀ.ਬੀ.ਐਸ.ਈ) ਦਾ ਸਾਲਾਨਾ ਸਕੂਲ
ਮੈਗਜ਼ੀਨ `ਸਨਰਾਈਜ਼` ਅਕਾਲ ਯੂਨੀਵਰਸਿਟੀ ਦੇ ਪ੍ਰੋਫੈਸਰ ਨਵ ਸੰਗੀਤ ਸਿੰਘ ਵਲੋਂ ਰਿਲੀਜ਼ ਕੀਤਾ ਗਿਆ।ਸਕੂਲ ਮੈਗਜ਼ੀਨ ਦੀ ਬਾਰ੍ਹਵਾਂ ਅੰੰਕ ਰਲੀਜ਼ ਕਰਦਿਆਂ ਪ੍ਰੋਫੈਸਰ ਸਿੰਘ ਨੇ ਸਕੂਲ ਮੈਨੇਜਮੈਂਟ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ-ਵਿਦਿਅਕ, ਖਾਸ ਤੌਰ `ਤੇ ਸਿਰਜਣਾਤਮਕ/ ਸਾਹਿਤਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਰੰਗਦਾਰ ਤਸਵੀਰਾਂ ਨਾਲ ਸੁਸੱਜਿਤ ਇਸ ਮੈਗਜ਼ੀਨ ਵਿੱਚ ਪੰਜਾਬੀ, ਹਿੰਦੀ, ਅਤੇ ਅੰਗਰੇਜ਼ੀ ਦੇ ਸੈਕਸ਼ਨਾਂ ਤੋਂ ਬਿਨਾਂ ਸਕੂਲ ਵਿੱਚ ਮਨਾਏ ਗਏ ਵੱਖ-ਵੱਖ ਸਮਾਗਮਾਂ ਨੂੰ ਤਸਵੀਰਾਂ ਰਾਹੀਂ ਬੜੇ ਸੋਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।ਮੈਗਜ਼ੀਨ ਰਲੀਜ਼ ਸਮੇਂ ਸਕੂਲ ਕਮੇਟੀ ਚੇਅਰਮੈਨ ਸੁਖਚੈਨ ਸਿੰਘ ਸਿੱਧੂ, ਪ੍ਰਿੰਸੀਪਲ ਸ਼੍ਰੀਮਤੀ ਮਨਜੀਤ ਕੌਰ ਸਿੱਧੂ ਅਤੇ ਵਾਈਸ ਪ੍ਰਿੰਸੀਪਲ ਡਾ. ਲਖਵਿੰਦਰ ਕੌਰ ਸਿੱਧੂ ਤੇ ਸਟਾਫ ਵੀ ਮੌਜੂਦ ਰਿਹਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media