ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਪਲੇਸਮੈਂਟਸ ਤੇ ਟ੍ਰੇਨਿੰਗ ਸੈਲ ਦੀਆਂ ਕੋਸ਼ਿਸ਼ਾਂ ਸਦਕਾ ਕਾਲਜ ਵਿੱਚ
ਵੱਖ-ਵੱਖ ਕੋਰਸ ਕਰ ਰਹੇ 20 ਵਿਦਿਆਰਥੀਆਂ ਦੀ ਨਾਮੀ ਕੰਪਨੀ ਬਜਾਜ਼ ਆਲਇੰਜ ਵਲੋਂ ਇੰਸ਼ੁਰੈਂਸ ਸਲਹਾਕਾਰ ਦੇ ਅਹੱਦੇ ਲਈ ਚੋਣ ਕੀਤੀ ਗਈ ਹੈ।ਇਹ ਚੋਣ ਕੰਪਨੀ ਦੇ ਬ੍ਰਾਂਚ ਮੈਨੇਜਰ ਵਿਕਾਸ ਕੁਮਾਰ ਅਤੇ ਐਚ.ਆਰ ਮੈਨੇਜਰ ਰਾਜਿੰਦਰ ਸੇਠ ਵਲੋਂ ਕੀਤੀ ਗਈ।ਜਿੰਨਾਂ ਦਾ ਕਾਲਜ ਵਲੋਂ ਫੁਲਾਂ ਦੇ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ ਗਿਆ।
ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਦੀ ਕਾਲਜ ਦੀ ਕੈਂਪਸ ਪਲੇਸਮੈਂਟ ਦੌਰਾਨ ਹੁਣ ਤੱਕ ਗਰੈਜੂਏਟ ਅਤੇ ਪੋਸਟ ਗਰੇਜੂਏਟ ਕਰਦੇ 180 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਨੇ ਕੈਂਪਸ ਪਲੇਸਮੈਂਟ ਸੇਲ ਤੇ ਕੰਪਿਊਟਰ ਸਾਇੰਸ ਵਿਭਾਗ ਮੁਖੀ ਡਾ. ਵਿਕਰਮ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕੀਤੀ।ਜਿਨ੍ਹਾਂ ਦੀਆਂ ਕੋਸ਼ਸ਼ਾਂ ਨਾਲ ਇਸ ਸਾਲ ਕਾਲਜ ਵਿਦਿਆਰਥੀਆਂ ਦੀ ਸਭ ਤੋਂ ਜਿਆਦਾ ਪਲੇਸਮੈਂਟ ਹੋਈ ਹੈ।
ਪਲੇਸਮੈਂਟ ਸੇਲ ਦੇ ਮੈਂਬਰ ਡਾ. ਕਮਲ ਕਿਸ਼ੋਰ, ਪ੍ਰੋ. ਸਾਨਿਆ ਸਰੀਨ, ਪ੍ਰੋ. ਸੰਦੀਪ ਸ਼ਰਮਾ ਅਤੇ ਪ੍ਰੋ. ਆਰਿਫ ਨਾਜ਼ੀਰ ਨੇ ਵੀ ਇਸ ਚੋਣ `ਤੇ ਖੁਸ਼ੀ ਦਾ ਇਜ਼ਹਾਰ ਕੀਤਾ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media