ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ) – ਅਮ੍ਰਿਤਸਰ ਸਾਹਿਤ ਸੰਗਮ ਅਤੇ ਨਾਰੀ ਚੇਤਨਾ ਮੰਚ ਵਲੋਂ ਅਮ੍ਰਿਤਸਰ ਸਾਹਿਤ ਚਿੰਤਨ ਮੰਚ ਦੇ
ਸਹਿਯੋਗ ਨਾਲ ਡਾ. ਇਕਬਾਲ ਕੌਰ ਸੌਂਧ ਦੁਆਰਾ ਸੰਪਾਦਿਤ ਕਹਾਣੀ ਸੰਗ੍ਰਹਿ “ਬੁੱਢੇ ਥੇਹ ਦੀ ਹੂਕ” ਲੋਕ ਅਰਪਿਤ ਕੀਤਾ ਗਿਆ।ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ `ਚ ਹੋਏ ਇਸ ਸਮਾਗਮ ਦਾ ਅਰੰਭ ਡਾ ਪ੍ਭਜੋਤ ਸੰਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ ਜਦਕਿ ਸ਼ਾਇਰ ਮਲਵਿੰਦਰ ਵਲੋਂ ਪੁਸਤਕ ਬਾਰੇ ਜਾਣ ਪਛਾਣ ਕਰਵਾਈ।ਪੁਸਤਕ ਉਤੇ ਚਰਚਾ ਸ਼ੁਰੂ ਕਰਦਿਆਂ ਡਾ. ਧਰਮ ਸਿੰਘ ਨੇ ਕਿਹਾ ਕਿ ਸੰਤਾਲੀ ਦਾ ਉਜਾੜਾ ਗੈਰ ਕੁਦਰਤੀ ਤਰੀਕੇ ਨਾਲ ਲੋਕਾਂ ਦੀ ਅਣਚਾਹੀ ਵੰਡ ਸੀ, ਜਿਸ ਦੀ ਚੀਸ ਲੋਕ ਅਜ ਤੀਕ ਨਹੀਂ ਭੁਲੇ।
ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ “ਬੁੱਢੇ ਥੇਹ ਦੀ ਹੂਕ” ਦੀਆਂ ਸਮੁੱਚੀਆਂ ਕਹਾਣੀਆਂ ਜਿਥੇ ਉਨ੍ਹਾਂ ਸਾਰੇ ਅਣਮਨੁੱਖੀ ਵਰਤਾਰਿਆਂ ਨੂੰ ਭੰਡਦੀਆਂ ਹਨ, ਉਥੇ ਧੀਆਂ ਭੈਣਾਂ ਦੀਆਂ ਅਸਮਤ ਲੁਟਾਈ ਦਰ-ਦਰ ਠੋਕਰਾਂ ਖਾਂਦੇ ਲੁੱਟੇ ਪੁੱਟੇ ਲੋਕਾਂ ਦੇ ਹੱਕ ਵਿਚ ਵੀ ਖੜਦੀਆਂ ਹਨ।ਨਿਰਮਲ ਅਰਪਣ ਅਤੇ ਡਾ. ਇਕਬਾਲ ਕੌਰ ਸੌਂਧ ਅਤੇ ਅਰਤਿੰਦਰ ਸੰਧੂ ਨੇ ਕਿਹਾ ਕਿ ਇਸ ਪੁਸਤਕ ਵਿਚਲੀਆਂ ਸਮੁੱਚੀਆਂ ਕਹਾਣੀਆਂ ਆਪਣੀ ਕਥਾ ਜੁਗਤਾਂ ਨਾਲ ਨਿਵੇਕਲਾ ਸਥਾਨ ਗ੍ਰਹਿਣ ਕਰਦੀਆਂ ਹਨ।ਡਾ. ਬਿਕਰਮ ਸਿੰਘ ਘੁੰਮਣ, ਡਾ. ਇੰਦਰਾ ਵਿਰਕ, ਹਰਮੀਤ ਆਰਟਿਸਟ ਨੇ ਵੀ ਸੰਬੋਧਨ ਕੀਤਾ ਅਤੇ ਸਰਬਜੀਤ ਸੰਧੂ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਹਰਭਜਨ ਖੇਮਕਰਨੀ, ਹਰਜੀਤ ਸੰਧੂ, ਜਗਤਾਰ ਗਿੱਲ, ਚੰਨ ਅਮਰੀਕ, ਮਨਮੋਹਨ ਢਿੱਲੋਂ, ਬਲਵਿੰਦਰ ਰੰਧਾਵਾ, ਕਲਿਆਣ ਅਮ੍ਰਿਤਸਰੀ, ਡਾ. ਕਸ਼ਮੀਰ ਜਸਵੰਤ ਧਾਪ, ਮਨਮੋਹਨ ਬਾਸਰਕੇ, ਬਲਵਿੰਦਰ ਫਤਹਿਪੁਰੀ, ਰਾਜਵੰਤ ਬਾਜਵਾ, ਜੋਤੀ ਬਾਵਾ, ਪਿਆਰਾ ਸਿੰਘ ਜਾਚਕ, ਹਰਪਾਲ ਸੰਧਾਵਾਲੀਆ, ਇੰਦਰ ਸਿੰਘ ਮਾਨ, ਗੁਰਦਿਆਲ ਸਿੰਘ ਬੱਲ, ਰਣਬੀਰ ਰਾਣਾ ਆਦਿ ਹਾਜਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media