Sunday, March 22, 2026

ਉਚੇਰੀ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਦੀ ਸਖ਼ਤ ਲੋੜ – ਉਪ ਕੁਲਪਤੀ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪੋ੍ਰਫੈਸਰ ਡਾ. ਜਸਪਾਲ ਸਿੰਘ PUNJ2803201919ਸੰਧੂ ਨੇ ਕਿਹਾ ਹੈ ਕਿ ਪੱਛਮੀ ਦੇਸ਼ਾ ਦੇ ਮੁਕਾਬਲੇ `ਤੇ ਸਾਡਾ ਦੇਸ਼  ਉਚੇਰੀ ਸਿੱਖਿਆ ਦੇ ਖੇਤਰ ਵਿਚ ਉਹ ਉਪਲੱਭਧੀਆਂ ਪ੍ਰਾਪਤ ਨਹੀ ਕਰ ਰਿਹਾ ਜਿੰਨੀ ਦੇਸ਼ ਨੂੰ ਇਸ ਸਮੇਂ ਲੋੜ ਮਹਿਸੂਸ ਹੋ ਰਹੀ ਹੈ।ਇਸ ਦੇ ਲਈ ਭਾਵੇ ਸਰਕਾਰ ਦੇ ਪੱਧਰ ਤੇ  ਨੀਤੀਆਂ ਬਣਾਈਆਂ ਜਾਣੀਆ ਹਨ ਪਰ ਹੇਂਠਲੇ ਪੱਧਰ ਤੇ ਵੀ ਇਸ ਦੇ ਲਈ ਚੰਗੇ ਤਰੀਕੇ ਦੇ ਨਾਲ ਕੰਮ ਕੀਤੇ ਜਾ ਸਕਦੇ ਹਨ।ਉਹ ਅੱਜ ਯੂ.ਜੀ.ਸੀ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਇਕ 21-ਦਿਨਾ `ਰਿਫਰੈਸ਼ਰ ਕੋਰਸ ਫਾਰ ਟੀਚਰ ਐਜੂਕੇਟਰਜ਼` ਦੇ ਸਮਾਪਤੀ ਸਮਾਰੋਹ ਪ੍ਰਧਾਨਗੀ ਭਾਸ਼ਣ ਦੇ ਰਿਹੇ ਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਚੱਲੇ ਇਸ 7 ਹਫ਼ਤਿਆ ਦੇ ਕੋਰਸ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਐਜੂਕੇਸ਼ਨ ਵਿਸ਼ੇ ਦੇ ਅਧਿਆਪਕ ਹਿੱਸਾ ਲੈ ਰਹੇ ਸਨ।ਉਹਨਾਂ ਨੂੰ ਜਿੱਥੇ ਇਸ ਕੋਰਸ ਦੌਰਾਨ ਆਧੁਨਿਕ ਢੰਗ ਤਰੀਕਿਆ ਦੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਗੁਰ ਦੱਸੇ ਗਏ, ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ ਪੰਜਾਬ ਦੀ ਮੁੱਢਲੀ ਜਾਣਕਾਰੀ ਵੀ ਦਿੱਤੀ ਗਈ ਅਤੇ ਅੰਮ੍ਰਿਤਸਰ ਦੇ ਵੱਖ ਵੱਖ ਇਤਿਹਾਸਕ ਅਤੇ ਧਾਰਮਿਕ ਥਾਵਾਂ ਦੇ ਵੀ ਦਰਸ਼ਨ ਕਰਵਾਏ ਗਏ।ਦੇਸ਼ ਦੇ ਵੱਖ ਵੱਖ ਹਿੱਸਿਆ ਤੋਂ ਪੁੱਜੇ ਅਧਿਆਪਕਾਂ ਨੇ ਯੂਨੀਵਰਸਿਟੀ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ।
ਪ੍ਰੋ: ਜਸਪਾਲ ਸਿੰਘ ਸੰਧੂ ਨੇ ਪੂਰੇ ਵਿਸ਼ਵ ਦੀ ਤੁਲਨਾ ਵਿਚ ਦੇਸ਼ ਵਿਚ ਉਚੇਰੀ ਸਿੱਖਿਆ ਦੇ ਡਿਗ ਰਹੇ ਮਿਆਰ ਤੇ ਆਪਣੀ ਗਹਿਰੀ ਚਿੰਤਾ ਦਾ ਪ੍ਰਗਟਾਵਾ  ਕਰਦਿਆ ਕਿਹਾ ਕਿ ਉਚੇਰੀ ਸਿੱਖਿਆ ਦੇ ਖੇਤਰ ਵਿਚ ਜੋ ਘਾਟ ਇਸ ਸਮੇਂ ਰੜਕ ਰਹੀ ਹੈ ਦੇ ਨਾਲ ਦੇਸ਼ ਦਾ ਵਿਕਾਸ ਵੀ ਪ੍ਰਭਾਵਿਤ  ਹੋ ਰਹਾ ਹੈ।ਨੌਜਵਾਨ ਇਸ ਸਮੇਂ ਵਿਦੇਸ਼ਾਂ ਵੱਲ ਇਸੇ ਕਰਕੇ ਹੀ ਝਾਕ ਰਹੇ ਹਨ ਕਿਉਕਿ ਦੇਸ਼ ਵਿਚ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਵਿਖਾਈ ਨਹੀ ਦੇ ਰਹੀ।ਉਹਨਾਂ ਨੇ ਕਿਹਾ ਕਿ ਉਚੇਰੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਜਿੰਮੇਵਾਰੀ ਲੈਣ ਲਈ ਜਿੰਨ੍ਹਾਂ ਚਿਰ ਤੱਕ ਅਧਿਆਪਕ ਵਰਗ ਅੱਗੇ ਪੂਰੀ ਸੱਮਰਪਤ ਭਾਵਨਾ ਦੇ ਨਾਲ ਅੱਗੇ ਨਹੀ ਆਉਦਾ ਉਹਨਾਂ ਚਿਰ ਤੱਕ ਇਸ ਕਮੀ ਨੂੰ ਦੂਰ ਕੀਤਾ ਜਾਣਾ ਸੰਭਵ ਨਹੀ ਹੈ।ਅਧਿਆਪਕਾਂ ਨੂੰ ਸਿਰਫ ਆਪਣੇ ਅਧਿਆਪਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਅਤੇ ਨਾ ਹੀ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸਿਲੇਬਸ਼ੀ ਕਿਤਾਬਾਂ ਤੱਕ ਸੀਮਿਤ ਰੱਖਣਾ ਚਾਹੀਦਾ ਹੈ।ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਮੱਹਤਤਾ ਨੂੰ ਜਾਣੂ ਕਰਵਾਉਦਿਆਂ ਕਿਹਾ ਕਿ ਅੱਜ ਦੇ ਯੁੱਗ ਦੇ ਅਨੁਸਾਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ, ਸੱਭਿਆਚਾਰ ਗਤੀਵਿਧੀਆਂ ਅਤੇ ਹੋਰ ਸਮਾਜਿਕ ਕੰਮਾਂ ਦੇ ਵਿਚ ਵੀ ਦਿਲਚਸਪੀ ਵੀ ਪੈਦਾ ਕਰਨ ਦੇ ਲਈ ਉਹਨਾਂ ਦੇ ਆਲੇ ਦੁਆਲੇ ਇਕ ਚੰਗਾ ਵਾਤਾਵਰਨ ਬਣਾਉਣ ਦੀ ਲੋੜ ਹੈ।ਉਹਨਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਵਿਦਿਆਰਥੀਆਂ ਨਾਲ ਮਿਲ-ਜੁਲ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਅਧਿਆਪਕਾਂ ਆਪਣੇ ਸਰੋਤਾ ਦੇ ਨਾਲ ਕਰਨਾ ਚਾਹੀਦਾ ਹੈ।ਉਹਨਾਂ ਨੇ ਅਜੋਕੀ ਪੀੜ੍ਹੀ ਵਿਚ ਵਿਸ਼ਲੇਸ਼ਣਾਤਮਕ, ਜਿਗਿਆਸੂ, ਰਚਨਾਤਮਕ, ਨਵੀਨਤਾਕਾਰੀ ਹੁਨਰਾਂ ਨੂੰ ਵਧਾਉਣ ਤੇ ਜ਼ੋਰ ਦੇਣ ਲਈ ਵੀ ਕਿਹਾ।ਉਹਨਾਂ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਕੇਵਲ ਸਿਧਾਂਤਕ ਵਿਦਿਆ ਦੇਣ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਿਤਾਂ ਦੀ ਸਿੱਖਿਆ ਵੀ ਦੇਣੀ ਜ਼ਰੂਰੀ ਹੈ ਕਿਉਂਕਿ ਅਜੋਕੇ ਯੁੱਗ ਵਿਚ ਮਾਤਾ-ਪਿਤਾ ਬੱਚਿਆਂ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਂਉਂਦੇ।ਯੂਨੀਵਰਸਿਟੀ ਦੀਆਂ ਪਿਛਲੇ ਕੁਝ ਸਾਲਾਂ ਦੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤ ਕੀਤੀਆਂ ਉਪਲਬਧੀਆਂ ਤੇ ਚਾਨਣ ਪਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆ ਵਿਚੋਂ ਇਕ ਬਨਾਉਣ ਲਈ ਅਜੇ ਬਹੁਤ ਕੰਮ ਕੀਤਾ ਜਾਣਾ ਹੈ।ਉਹਨਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਜ਼ਿੰਦਗੀ ਬਦਲਣ ਦੀ ਆਪਣੀ ਯੋਗਤਾ ਬਾਰੇ ਵੀ ਯਾਦ ਕਰਵਾਇਆ।
ਡਾ. ਦੀਪਾ ਸਿਕੰਦ ਕੌਟਸ, ਐਜੂਕੇਸ਼ਨ ਵਿਭਾਗ ਨੇ ਕੋਰਸ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿਚ ਚਾਨਣਾ ਪਾਇਆ।ਉਹਨਾਂ ਨੇ ਕਿਹਾ ਕਿ ਇਸ ਕੋਰਸ ਦਾ ਮਕਸਦ  ਕਿ ਅਧਿਆਪਨ ਦੀ ਸ਼ਕਤੀ ਨੂੰ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਕੇ ਵਧਾਇਆ ਜਾ ਸਕਦਾ ਹੈ।ਪਾਰਟੀਸਿਪੈਂਟਸ ਨੇ ਸਹਿਯੋਗ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕੁਝ ਜ਼ਰੂਰੀ ਸੁਝਾਅ ਦਿੱਤੇ।ਇਸ ਤੋਂ ਪਹਿਲਾਂ ਡੀਨ ਐਜੂਕੇਸ਼ਨ ਫੈਕਲਟੀ ਅਤੇ ਮੁਖੀ ਪ੍ਰੋ: ਅਮਿਤ ਕੌਟਸ,  ਸਿੱਖਿਆ ਵਿਭਾਗ ਅਤੇ ਡਾ. ਦੀਪਾ ਸਿਕੰਦ ਕੌਟਸ ਨੇ ਮੁੱਖ ਮਹਿਮਾਨ ਨੂੰ ਪੌਦਾ ਦੇ ਕੇ ਸਵਾਗਤ ਕੀਤਾ । ਅੰਤ ਵਿਚ ਸਫਲ ਪਾਰਟੀਸਿਪੈਂਟਸ ਨੂੰ ਸਰਟੀਫਿਕੇਟ ਵੰਡੇ ਗਏ।ਇਸ ਤਰਾਂ ਸਮਾਪਤੀ ਸਮਾਰੋਹ ਡਾ. ਮੋਹਨ ਕੁਮਾਰ, ਡਿਪਟੀ ਡਾਇਰੈਕਟਰ ਨੇ ਧੰਨਵਾਦ ਦਾ ਮਤਾ ਪੇਸ਼ ਕਰਕੇ ਹੋਏ ਖਤਮ ਕੀਤਾ ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply